Thursday, November 28, 2024
All Latest NewsPunjab News

Ferozepur News: 74 ਲੱਖ ਦੀ ਲਾਗਤ ਨਾਲ ਜਗਮਗਾਏਗੀ ਮਮਦੋਟ ਦੀ ਦਾਣਾ ਮੰਡੀ- ਵਿਧਾਇਕ ਦਹੀਆ ਨੇ ਰੱਖਿਆ ਨੀਂਹ ਪੱਥਰ

 

ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਜੋਂ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀਬੋਰਡ ਦੀ ਅਗਵਾਈ ਵਿੱਚ ਮੁੱਖ ਅਨਾਜ ਮੰਡੀ ਮਮਦੋਟ ਵਿਖੇ ਹਾਈ ਮਾਸਟ ਲਾਈਟਾਂ ਲਗਾਉਂਣ ਦਾ ਨੀਂਹ ਪੱਥਰ ਅੱਜ ਐਡਵੋਕੇਟ ਰਜਨੀਸ਼ ਦਹੀਆ ਐੱਮ ਐੱਲ ਏ ਹਲਕਾ ਫਿਰੋਜ਼ਪੁਰ ਦਿਹਾਤੀ ਵੱਲੋਂ ਰੱਖਿਆ ਗਿਆ। ਇਸ ਸਮੇ ਉਹਨਾ ਨਾਲ ਜਸਮੀਤ ਸਿੰਘ ਬਰਾੜ ਜਿਲਾ ਮੰਡੀ ਅਫ਼ਸਰ, ਰਾਣਾ ਜਤਿੰਦਰ ਸਿੰਘ ਐਕਸੀਅਨ, ਬਿਕਰਮਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਮਮਦੋਟ ਅਤੇ ਜੇ ਈ ਹਰੀ ਸਿੰਘ ਵੀ ਸਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਦਹੀਆ ਨੇ ਦੱਸਿਆ ਕਿ ਇਸ ਸਰਹੱਦੀ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਵਾਸਤੇ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਹਨਾ ਦੱਸਿਆ ਕਿ ਕਸਬਾ ਮਮਦੋਟ ਵਾਸੀਆਂ ਦੀ ਸੀਵਰੇਜ ਸਬੰਧੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਵੱਲੋਂ ਕਸਬੇ ਵਿੱਚ ਮੁਕੰਮਲ ਸੀਵਰੇਜ ਪਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁਕਾ ਹੈ ਜੋ ਜਲਦੀ ਹੀ ਕੰਪਲੀਟ ਹੋ ਜਾਵੇਗਾ ਤੇ ਇਸ ਸੀਵਰੇਜ ਪਲਾਂਟ ਦੇ ਚਾਲੂ ਹੋ ਜਾਣ ਨਾਲ ਕਸਬੇ ਵਿੱਚੋ ਗੰਦੇ ਪਾਣੀ ਦੇ ਨਿਕਾਸ ਵਾਲਾ ਮਸਲਾ ਵੀ ਹੱਲ ਹੋ ਜਾਵੇਂਗਾ। ਓਹਨਾ ਦੱਸਿਆ ਕਿ ਅੱਜ ਜੋ ਕਿ ਅਨਾਜ ਮੰਡੀ ਮਮਦੋਟ ਵਿੱਚ 74 ਲੱਖ ਰੁਪਏ ਦੀ ਲਾਗਤ ਨਾਲ ਹਾਈ ਮਾਸਟ ਲਾਈਟਾਂ ਅਤੇ ਸਟ੍ਰੀਟ ਲਾਈਟਾਂ ਲਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਸਬੰਧੀ ਟੈਂਡਰ ਹੋ ਚੁੱਕੇ ਹਨ ਤੇ ਅਗਲੇ ਕੁੱਝ ਦਿਨਾਂ ਵਿਚ ਇਸ ਪ੍ਰਾਜੈਕਟ ਤੇ ਕੰਮ ਸ਼ੁਰੂ ਹੋ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦੇਦੇ ਹੋਏ ਜਿਲਾ ਮੰਡੀ ਅਫ਼ਸਰ ਜਸਮੀਤ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀ ਮਮਦੋਟ ਵਿਖੇ ਲਗਾਈਆਂ ਜਾ ਰਹੀਆਂ ਇਹਨਾ ਹਾਈ ਮਾਸਟ ਲਾਈਟਾਂ ਦਾ ਕੰਮ ਮਿਥੇ ਸਮੇ ਵਿੱਚ ਕੰਪਲੀਟ ਹੋ ਜਾਵੇਂਗਾ ਤੇ ਆਉਣ ਵਾਲੇ ਸਮੇ ਵਿਚ 74 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਜਾਂ ਰਹੀਆਂ ਇਹਨਾ ਲਾਈਟਾਂ ਨਾਲ ਅਨਾਜ ਮੰਡੀ ਪੂਰੀ ਤਰਾਂ ਜਗਮਾਇਗੀ।

ਇਸ ਮੌਕੇ ਦਲਜੀਤ ਸਿੰਘ ਬਾਬਾ ਉੱਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਨਿਰਵੈਰ ਸਿੰਘ ਸਿੰਧੀ, ਸੁਰਿੰਦਰ ਕੁਮਾਰ ਸੋਨੂੰ ਸੇਠੀ ਐੱਮ ਸੀ, ਸੀਨੀਅਰ ਆਗੂ ਬਲਵਿੰਦਰ ਸਿੰਘ ਰਾਓ ਕੇ, ਗੁਰਨਾਮ ਸਿੰਘ ਹਜਾਰਾ, ਡਾ: ਦਲਜੀਤ ਸਿੰਘ ਜੋਸਨ, ਹਰਜਿੰਦਰ ਸਿੰਘ ਸਿੰਧੀ, ਸ਼ਿੰਗਾਰਾ ਸਿੰਘ, ਜਸਬੀਰ ਸਿੰਘ ਚੇਅਰਮੈਨ ਐੱਸ ਐੱਮ ਸੀ, ਸੰਦੀਪ ਕੁਮਾਰ ਸੋਨੀ, ਦਰਸ਼ਨ ਸਿੰਘ ਜੋਧ ਪੁਰ,ਬਲਕਾਰ ਸਿੰਘ ਸਰਪੰਚ ਜੋਧਪੁਰ, ਦਿਲਸ਼ੇਰ ਸਿੰਘ ਜੋਧਪੁਰ, ਰੰਗਾ ਸਿੰਘ, ਸੰਜੀਵ ਧਵਨ, ਜਗਸੀਰ ਸਿੰਘ, ਮੇਹਰ ਸਿੰਘ, ਸੋਨੂੰ ਛੱਪੜ, ਬਲਵੀਰ ਸਿੰਘ ਜੱਲੋ ਕੇ, ਬਲਵਿੰਦਰ ਸਿੰਘ ਜੱਲੋ ਕੇ, ਪ੍ਰਦੀਪ ਕੁਮਾਰ ਬਿੰਦਰਾ ਕਮਿਸ਼ ਏਜੰਟ , ਰਕੇਸ਼ ਕੁਮਾਰ ਧਵਨ ਕਮਿਸ਼ਨ ਏਜੰਟ, , ਹਰਭਜਨ ਸਿੰਘ ਜੋਸਨ ਜੋਧਪੁਰ ਕਮਿਸ਼ਨ ਏਜੰਟ ਅਤੇ ਮਾਰਕੀਟ ਕਮੇਟੀ ਮਮਦੋਟ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਅਹੁਦੇਦਾਰ ਹਾਜਰ ਸਨ।

 

Leave a Reply

Your email address will not be published. Required fields are marked *