ਮੁਲਾਜ਼ਮਾਂ ਲਈ ਪੈਨਸ਼ਨ ਕੋਈ ਖੈਰਾਤ ਜਾਂ ਭੀਖ ਨਹੀਂ, ਸਰਕਾਰਾਂ ਕੋਲ ਪੈਨਸ਼ਨ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਨਹੀਂ!
ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਸਬੰਧਤ ਏਟਕ ਵੱਲੋਂ ਕੋਟਕਪੂਰਾ ਵਿਖੇ 26 ਪੈਨਸ਼ਨਰਾਂ ਦਾ ਕੀਤਾ ਸਨਮਾਨ
ਪੰਜਾਬ ਨੈੱਟਵਰਕ, ਕੋਟਕਪੂਰਾ
ਪੈਨਸ਼ਨ ਕੋਈ ਖੈਰਾਤ ਜਾਂ ਭੀਖ ਨਹੀਂ ਹੈ, ਹੁਕਮਰਾਨ ਸਰਕਾਰਾਂ ਕੋਲ ਪੈਨਸ਼ਨ ਨੂੰ ਖੋਹਣ ਦਾ ਕੋਈ ਅਧਿਕਾਰ ਨਹੀਂ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ (ਸਬੰਧਤ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ,1680 ਸੈਕਟਰ 22ਬੀ , ਚੰਡੀਗੜ੍ਹ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਹੋਈ ਇੱਕ ਵਿਚਾਰ ਚਰਚਾ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਬਲਦੇਵ ਸਿੰਘ ਸਹਿਦੇਵ, ਪ੍ਰੇਮ ਚਾਵਲਾ ਅਤੇ ਅਸ਼ੋਕ ਕੌਸ਼ਲ ਵੱਲੋਂ ਕੀਤਾ ਗਿਆ।
ਇਸ ਸਮਾਗਮ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ , ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਮੱਤਾ, ਅਮਰਜੀਤ ਕੌਰ ਛਾਬੜਾ , ਜਨਰਲ ਸਕੱਤਰ ਇਕਬਾਲ ਸਿੰਘ ਮੰਘੇੜਾ , ਵਿੱਤ ਸਕੱਤਰ ਸੋਮ ਨਾਥ ਅਰੋੜਾ , ਸਹਾਇਕ ਵਿੱਤ ਸਕੱਤਰ ਤਰਸੇਮ ਨਰੂਲਾ , ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ ਐਸ ਪੀ ਅਤੇ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ, ਸੁਖਦੇਵ ਸਿੰਘ ਗਿੱਲ ਫਰੀਦਕੋਟ, ਇੰਦਰਜੀਤ ਸਿੰਘ ਗਿੱਲ, ਅਮਰਜੀਤ ਕੌਰ ਰਣ ਸਿੰਘ ਵਾਲਾ ਆਸ਼ਾ ਵਰਕਰ ਆਗੂ , ਬਲਕਾਰ ਸਿੰਘ ਸਹੋਤਾ, ਰਾਜਿੰਦਰ ਸਿੰਘ ਸਰਾਂ , ਸੇਵਾ ਮੁਕਤ ਤਹਿਸੀਲਦਾਰ , ਕੁਲਜੀਤ ਸਿੰਘ ਬੰਬੀਹਾ , ਇਕਬਾਲ ਸਿੰਘ ਢੁੱਡੀ, ਇਕਬਾਲ ਸਿੰਘ ਰਣ ਸਿੰਘ ਵਾਲਾ, ਹਰਮੀਤ ਸਿੰਘ ਪੀ ਆਰ ਟੀ,ਸੀ , ਹਰਪਾਲ ਸਿੰਘ ਮਚਾਕੀ, ਰਮੇਸ਼ ਕੌਸ਼ਲ, ਇਕਬਾਲ ਸਿੰਘ ਢੁੱਡੀ ਤੇ ਸਿੰਬਲਜੀਤ ਕੌਰ ਝੱਖੜ ਵਾਲਾ ਨੇ ਪੈਨਸ਼ਨਰ ਡੇਅ ਦਾ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਵਿਸ਼ੇ ਸਬੰਧੀ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀ ਗਈ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਤੋਂ ਇਲਾਵਾ ਸਮਾਗਮ ਦੌਰਾਨ 26 ਸੀਨੀਅਰ ਪੈਨਸ਼ਨਰਾਂ ਸਾਥੀ ਅਸ਼ੋਕ ਕੌਸ਼ਲ , ਗੁਰਚਰਨ ਸਿੰਘ ਮਾਨ, ਤਰਸੇਮ ਨਰੂਲਾ, ਨਛੱਤਰ ਸਿੰਘ ਭਾਣਾ, ਰਮੇਸ਼ ਢੈਪਈ, ਸ਼ਸ਼ੀ ਸ਼ਰਮਾ, ਮਦਨ ਲਾਲ ਸ਼ਰਮਾ, ਗੇਜ ਰਾਮ ਭੌਰਾ, ਗੁਲਵੰਤ ਸਿੰਘ ਔਲਖ, ਹਾਕਮ ਸਿੰਘ, ਰਮੇਸ਼ਵਰ ਸਿੰਘ, ਪ੍ਰਿੰਸੀਪਲ ਰੋਸ਼ਨ ਲਾਲ ਜੈਨ , ਸੁਖਦੇਵ ਸਿੰਘ ਗਿੱਲ ਫਰੀਦਕੋਟ, ਹਰਨੇਕ ਸਿੰਘ ਕਲੇਰ, ਲਾਭ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਪਾਲ ਸਿੰਘ ਪੀ ਆਰ ਟੀ ਸੀ ਆਗੂ, ਗੁਰਕੀਰਤ ਸਿੰਘ, ਵਿਜੇ ਕੁਮਾਰੀ ਚੋਪੜਾ,ਸੁਖਦਰਸ਼ਨ ਸਿੰਘ ਗਿੱਲ, ਬਲਵਿੰਦਰ ਸਿੰਘ ਸਿੱਧੂ, ਨਛੱਤਰ ਸਿੰਘ ਮੱਤਾ, ਰੂਪ ਚੰਦ ਸ਼ਰਮਾ ਤੇ ਪ੍ਰੇਮ ਲਾਲ ਪਾਵਰਕਾਮ ਪੈਨਸ਼ਨਰ ਆਦਿ ਸ਼ਾਮਲ ਸਨ।
ਬੁਲਾਰਿਆ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 11 ਫੀਸਦੀ ਤਿੰਨ ਕਿਸਤਾਂ ਨਾ ਦੇਣ , ਸਾਢੇ ਪੰਜਾਂ ਸਾਲਾਂ ਦਾ ਤਨਖਾਹਾਂ , ਪੈਨਸ਼ਨਾਂ ਅਤੇ ਸੋਧੀ ਹੋਈ ਲੀਵ ਇਨਕੈਸ਼ਮੈਂਟ ਦਾ ਬਣਦਾ ਬਕਾਇਆ ਦੇਣ , ਪੈਨਸ਼ਨਰਾਂ ਲਈ 2.59 ਦਾ ਗੁਨਾਂਕ ਲਾਗੂ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਸਮੂਹ ਕੱਚੇ ਮੁਲਾਜ਼ਮ ਰੈਗੂਲਰ ਕਰਨ ਵਿੱਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਸ਼ੋਕ ਚਾਵਲਾ , ਹਰਨੇਕ ਸਿੰਘ ਸਾਹੋਕੇ, ਜਸਵਿੰਦਰ ਸਿੰਘ ਬਰਾੜ, ਸ਼ਾਮ ਲਾਲ ਚਾਵਲਾ, ਮੇਜਰ ਸਿੰਘ, ਪੂਰਨ ਸਿੰਘ ਸੰਧਵਾਂ , ਮੈਡਮ ਸੰਤੋਸ਼ ਕੁਮਾਰੀ ਚਾਵਲਾ, ਕੇਵਲ ਸਿੰਘ ਲੰਭਵਾਲੀ , ਕੀਰਤਨ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ ਫਿੱਡੂ ਭਲਵਾਨ, ਜਸਪਾਲ ਸਿੰਘ, ਗੁਰਦੀਪ ਭੋਲਾ , ਜੋਗਿੰਦਰ ਸਿੰਘ ਛਾਬੜਾ , ਬਲਬੀਰ ਸਿੰਘ ਸੰਧਵਾਂ ,ਅਜਾਇਬ ਸਿੰਘ, ਸੁਰਜੀਤ ਸਿੰਘ, ਜਸਵੀਰ ਕੌਰ, ਨਾਇਬ ਸਿੰਘ ਪੰਜਾਬ ਪੁਲਿਸ ,ਮਲਕੀਤ ਸਿੰਘ ਢਿੱਲਵਾਂ , ਸੁਰਿੰਦਰ ਕੌਰ, ਅਸ਼ੋਕ ਕੁਮਾਰ ਗੋਇਲ, ਗੁਰਿੰਦਰ ਸਿੰਘ , ਬਿੱਕਰ ਸਿੰਘ ਤੇ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।