All Latest NewsNews FlashPunjab NewsTOP STORIES

ਵੱਡੀ ਖ਼ਬਰ: ਮੋਹਾਲੀ ‘ਚ ਕੁੜੀ ਨੂੰ ਤਲਵਾਰ ਨਾਲ ਵੱਢਿਆ, ਹੋਈ ਮੌਤ 

 

ਪੰਜਾਬ ਨੈੱਟਵਰਕ, ਮੋਹਾਲੀ 

ਮੋਹਾਲੀ ਦੇ ਫੇਜ਼-5 ਮਾਰਕੀਟ ਵਿਚ ਇੱਕ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ, ਫੇਜ਼ ਪੰਜ ਸਥਿਤ ਗੁਰਦੁਆਰਾ ਸਾਹਿਬ ਲਾਗੇ ਮੇਨ ਰੋਡ ਤੇ ਇੱਕ ਕੁੜੀ ਨੂੰ ਇਕ ਮੁੰਡੇ ਨੇ ਘੇਰ ਲਿਆ ਅਤੇ ਉਹਦੇ ਤੇ ਲਗਾਤਾਰ ਤਲਵਾਰ ਦੇ ਨਾਲ ਹਮਲਾ ਕਰਦਾ ਰਿਹਾ।

ਹਮਲੇ ਵਿਚ ਕੁੜੀ ਜ਼ਖਮੀ ਹੋ ਗਈ ਅਤੇ ਲੋਕਾਂ ਨੇ ਕੁੜੀ ਨੂੰ ਹਸਪਤਾਲ ਪਹੁੰਚਿਆ। ਜਿਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ਕੁੜੀ ਦਾ ਕਤਲ ਮੁੰਡੇ ਵਲੋਂ ਕਿਉਂ ਕੀਤਾ ਗਿਆ, ਇਸ ਬਾਰੇ ਖੁਲਾਸਾ ਹੋਣਾ ਬਾਕੀ ਹੈ।

ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ। ਦੂਜੇ ਪਾਸੇ ਪੁਲਿਸ ਦੇ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

 

Leave a Reply

Your email address will not be published. Required fields are marked *