All Latest NewsPoliticsPunjab NewsTOP STORIES

ਕੀ ਅੰਮ੍ਰਿਤਪਾਲ ਆਏਗਾ ਜੇਲ੍ਹ ਤੋਂ ਬਾਹਰ?

 

ਚੰਡੀਗੜ੍ਹ:

ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਕੀਤੇ। ਪੰਜਾਬ ਦੀ ਖਡੂਰ ਸਾਹਿਬ ਸੀਟ ਅੰਮ੍ਰਿਤਪਾਲ ਸਿੰਘ ਨੇ ਜਿੱਤੀ, ਜਦਕਿ ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ਅੱਤਵਾਦ ਨੂੰ ਫੰਡਿੰਗ ਦੇ ਦੋਸ਼ੀ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨੀਅਰ ਰਾਸ਼ਿਦ ਨੇ ਜਿੱਤੀ ਸੀ।

ਜੇਲ੍ਹ ’ਚ ਬੰਦ 2 ਉਮੀਦਵਾਰ ਇਸ ਵਾਰ ਸੰਸਦੀ ਚੋਣਾਂ ’ਚ ਜੇਤੂ ਬਣ ਕੇ ਸਾਹਮਣੇ ਆਏ ਹਨ, ਜਿਸ ਨਾਲ 18ਵੀਂ ਲੋਕ ਸਭਾ ਲਈ ਅਸਾਧਾਰਨ ਸਥਿਤੀ ਪੈਦਾ ਹੋ ਗਈ ਹੈ।

ਹਾਲਾਂਕਿ ਕਾਨੂੰਨ ਦੇ ਤਹਿਤ ਉਨ੍ਹਾਂ ਨੂੰ ਨਵੇਂ ਸਦਨ ਦੀ ਕਾਰਵਾਈ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ, ਫਿਰ ਵੀ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦਾ ਸੰਵਿਧਾਨਕ ਅਧਿਕਾਰ ਹੈ।

ਸੰਵਿਧਾਨਕ ਮਾਹਿਰ ਕੀ ਕਹਿੰਦੇ ਹਨ?

ਇਸ ਵਿਸ਼ੇ ’ਚ ਸ਼ਾਮਲ ਕਾਨੂੰਨੀ ਪਹਿਲੂਆਂ ਨੂੰ ਸਮਝਾਉਂਦੇ ਹੋਏ ਸੰਵਿਧਾਨਕ ਮਾਹਿਰ ਅਤੇ ਸਾਬਕਾ ਲੋਕ ਸਭਾ ਦੇ ਸਕੱਤਰ ਜਨਰਲ ਪੀ. ਡੀ. ਟੀ. ਆਚਾਰੀ ਨੇ ਅਜਿਹੇ ਮਾਮਲਿਆਂ ’ਚ ਸੰਵਿਧਾਨਕ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਾ ਸੰਵਿਧਾਨਕ ਅਧਿਕਾਰ ਹੈ। ਆਚਾਰੀ ਨੇ ਕਿਹਾ ਕਿ ਕਿਉਂਕਿ ਉਹ ਇਸ ਸਮੇਂ ਜੇਲ੍ਹ ਵਿਚ ਹਨ, ਇਸ ਲਈ ਇੰਜੀਨੀਅਰ ਰਾਸ਼ਿਦ ਅਤੇ ਸਿੰਘ ਨੂੰ ਸਹੁੰ ਚੁੱਕ ਸਮਾਰੋਹ ਲਈ ਸੰਸਦ ਤੱਕ ਲਿਜਾਣ ਲਈ ਅਧਿਕਾਰੀਆਂ ਕੋਲੋਂ ਇਜਾਜ਼ਤ ਲੈਣੀ ਪਵੇਗੀ।

ਸਹੁੰ ਚੁੱਕਣ ਮਗਰੋਂ ਵਾਪਸ ਜਾਣਾ ਪਵੇਗਾ ਜੇਲ੍ਹ

ਆਚਾਰੀ ਨੇ ਅੱਗੇ ਕਿਹਾ ਕਿ ਸਹੁੰ ਚੁੱਕਣ ਤੋਂ ਬਾਅਦ ਦੋਹਾਂ ਨੂੰ ਵਾਪਸ ਜੇਲ੍ਹ ਜਾਣਾ ਪਵੇਗਾ। ਵਿਧਾਨਕ ਪਹਿਲੂਆਂ ਨੂੰ ਹੋਰ ਸਪੱਸ਼ਟ ਕਰਨ ਲਈ ਆਚਾਰੀ ਨੇ ਸੰਵਿਧਾਨ ਦੇ ਅਨੁਛੇਦ 101(4) ਦਾ ਹਵਾਲਾ ਦਿੱਤਾ, ਜੋ ਸਪੀਕਰ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦੀ ਗੈਰ-ਹਾਜ਼ਰੀ ਨਾਲ ਸਬੰਧਤ ਹੈ।

ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਸਦਨ ਵਿਚ ਹਾਜ਼ਰ ਹੋਣ ’ਚ ਆਪਣੀ ਅਸਮਰਥਾ ਬਾਰੇ ਸੂਚਿਤ ਕਰਨਗੇ। ਇਸ ਤੋਂ ਬਾਅਦ ਸਪੀਕਰ ਉਨ੍ਹਾਂ ਦੀ ਅਪੀਲ ਨੂੰ ਸਦਨ ਸਦਨ ਵਿਚ ਗੈਰ-ਹਾਜ਼ਰੀ ਬਾਰੇ ਕਮੇਟੀ ਨੂੰ ਆਪਣੀਆਂ ਬੇਨਤੀਆਂ ਭੇਜ ਦੇਣਗੇ। – ਖ਼ਬਰ ਸ੍ਰੋਤ- ਜਗਬਾਣੀ

 

Leave a Reply

Your email address will not be published. Required fields are marked *