Rail Roko Andolan: ਕਿਸਾਨਾਂ ਨੇ ਪੰਜਾਬ ਭਰ ‘ਚ ਰੋਕੀਆਂ ਰੇਲਾਂ
Rail Roko Andolan: ਕਿਸਾਨਾਂ ਨੇ ਐਲਾਨ ਕੀਤਾ, ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ, ਜਿਸ ਵਿੱਚ ਬਿਜਲੀ ਸੋਧ ਬਿਲ 2025 ਦਾ ਅਹਿਮ ਮੁੱਦਾ ਹੈ
Punjab News, 5 Dec 2025 (Media PBN)
Rail Roko Andolan: ਪੰਜਾਬ ਭਰ ਦੇ ਅੰਦਰ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਹਨ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਰੇਲਵੇ ਟਰੈਕ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ।
ਦੱਸ ਦਈਏ ਕਿ, ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਐਲਾਨ ਕੀਤਾ ਸੀ ਕਿ, ਕਿਸਾਨੀ ਮੰਗਾਂ ਅੱਜ 5 ਦਸੰਬਰ ਨੂੰ ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ 2025, ਸਰਕਾਰੀ ਜ਼ਮੀਨਾਂ ਨੂੰ ਵੇਚਣ ਅਤੇ ਸ਼ੰਭੂ ਖਨੌਰੀ ਮੋਰਚੇ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਤਹਿਤ ਪੱਕੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਹਨਾਂ ਐਲਾਨ ਕੀਤਾ ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ, ਜਿਸ ਵਿੱਚ ਬਿਜਲੀ ਸੋਧ ਬਿਲ 2025 ਦਾ ਅਹਿਮ ਮੁੱਦਾ ਹੈ।
DC ਦਫਤਰਾਂ ਅੱਗੇ ਪੱਕੇ ਧਰਨੇ ਦਿੱਤੇ ਜਾਣਗੇ
ਮੀਡੀਆ ਨਾਲ ਗੱਲਬਾਤ ਦੌਰਾਨ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰੋਗਰਾਮ ਤਹਿਤ 17, 18 ਦਸੰਬਰ ਨੂੰ ਡੀਸੀ ਦਫਤਰਾਂ ਅੱਗੇ ਪੱਕੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਨਾ ਸੁਣਵਾਈ ਹੋਈ ਤਾਂ 19 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਕਿਸਾਨ ਨੇਤਾ ਮਨਜੀਤ ਸਿੰਘ ਰਾਏ ਅਤੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਰੋਸ਼ ਵਜੋਂ ਉਹਨਾਂ ਦੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਿਜਲੀ ਸੋਧ ਬਿਲ 2025 ਦੇ ਰੋਸ਼ ਅਤੇ ਸਰਕਾਰੀ ਜਮੀਨਾਂ ਨੂੰ ਵੇਚਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਖਿਲਾਫ ਪੰਜ ਦਸੰਬਰ ਨੂੰ ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 10 ਤਰੀਕ ਨੂੰ ਪ੍ਰੀਪੇਡ ਮੀਟਰ ਦੇ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਜੇਕਰ ਇਹਨਾਂ ਮੰਗਾਂ ”ਤੇ ਗੌਰ ਨਾ ਹੋਈ ਤਾਂ ਉਹ 17 ਤੇ 18 ਦਸੰਬਰ ਨੂੰ ਡੀਸੀ ਦਫਤਰਾਂ ਅੱਗੇ ਪੱਕੇ ਮੋਰਚੇ ਲਾਉਣਗੇ ਇਹੀ ਨਹੀਂ ਉਹਨਾਂ ਕਿਹਾ ਕਿ ਜੇਕਰ ਤਾਂ ਵੀ ਕੋਈ ਗੱਲ ਨਾ ਬਣੀ ਤਾਂ ਉਨੀ ਦਸੰਬਰ ਨੂੰ ਉਹ ਰੇਲ ਰੋਕਣ ਲਈ ਮਜਬੂਰ ਹੋਣਗੇ।
ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਉੱਤੇ ਵੀ ਰੋਸ ਜਤਾਉਂਦੇ ਹੋਏ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਕਿ 500 ਪ੍ਰਤੀ ਕੁਇਟਲ ਗੰਨੇ ਦਾ ਭਾਵ ਤੈਅ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਬਕਾਇਆ ਰਾਸ਼ੀ ਹੈ ਉਸ ਨੂੰ ਵੀ ਜਲਦ ਜਾਰੀ ਕੀਤਾ ਜਾਵੇ।
(Farmers Protest Punjab, Sarwan Singh Pandher, Manjit Singh Rai, Rail Roko Andolan, 5 December Protest, Punjab Kisan Morcha, Electricity Amendment Bill 2025, Government Land Sale Issue, Shambhu Khanauri Morcha, Punjab Farmers Agitation, Cane Price Protest, Jalandhar Highway Jam, Prepaid Meter Protest, December Farmers Protest Plan, DC Office Dharna Punjab, Media PBN News, Punjab Political Updates, Farmers Nationwide Protest, Punjab Breaking News, Kisan Mazdoor Morcha)

