Punjab Breaking: ਕੀ ਰਾਜਾ ਵੜਿੰਗ ਨੇ ਛੱਡੀ ਕਾਂਗਰਸ ਦੀ ਪ੍ਰਧਾਨਗੀ? ਪੜ੍ਹੋ ਸਪੱਸ਼ਟੀਕਰਨ!
Punjab Breaking, 5 Dec 2025 (Media PBN)
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਹੁਣ ਇਨ੍ਹਾਂ ਖ਼ਬਰਾਂ ‘ਤੇ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਕਾਂਗਰਸ ਹਾਈ ਕਮਾਨ ਨੇ ਅਸਤੀਫ਼ਾ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਮੈਨੂੰ ਵੀ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਤੋਂ ਹੀ ਪਤਾ ਲੱਗਿਆ ਹੈ ਕਿ ਮੇਰੇ ਕੋਲੋਂ ਕਾਂਗਰਸ ਹਾਈ ਕਮਾਨ ਅਸਤੀਫ਼ਾ ਲੈ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲੋਂ ਹਾਈ ਕਮਾਂਡ ਨੇ ਅਸਤੀਫਾ ਨਹੀਂ ਮੰਗਿਆ। ਉਹਨਾਂ ਨੇ ਕਿਹਾ ਕਿ ਜਦੋਂ ਅਸਤੀਫਾ ਹਾਈ ਕਮਾਂਡ ਮੇਰੇ ਕੋਲੋਂ ਮੰਗੇਗਾ, ਮੈਂ ਖੁਦ ਅਸਤੀਫਾ ਦੇਵਾਂਗਾ ਤੇ ਇਸ ਬਾਰੇ ਮੀਡੀਆ ਨੂੰ ਵੀ ਦੱਸਿਆ ਜਾਵੇਗਾ।
ਉਹਨਾਂ ਨੇ ਕਿਹਾ ਕਿ ਕੁਝ ਲੋਕ ਅਫਵਾਹਾਂ ਫੈਲਾ ਰਹੇ ਨੇ ਜੋ ਕਿ ਬਿਲਕੁਲ ਬੇਮੁਨਿਆਦ ਨੇ। ਉਹਨਾਂ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਤੱਥਾਂ ਤੋਂ ਕੋਈ ਵੀ ਅਜਿਹੀ ਰਿਪੋਰਟ ਨਾ ਛਾਪਣ।
2022 ਵਿੱਚ ਰਾਜਾ ਵੜਿੰਗ ਬਣੇ ਸਨ ਪ੍ਰਧਾਨ
ਇਹ ਤੇ ਦੱਸ ਦਈਏ ਕਿ ਤਿੰਨ ਸਾਲ ਦੀ ਟਰਮ ਹੁੰਦੀ ਹੈ ਇਕ ਸੂਬੇ ਦੇ ਪ੍ਰਧਾਨ ਦੀ। ਰਾਜਾ ਵੜਿੰਗ ਦੀ ਟਰਮ ਖਤਮ ਹੋ ਗਈ ਹੈ। ਕਾਂਗਰਸ ਨੇ ਕਈ ਅਹੁਦੇਦਾਰ ਐਲਾਨੇ ਨੇ, ਪਰ ਕਾਂਗਰਸ ਦਾ ਨਵਾਂ ਪ੍ਰਧਾਨ ਨਹੀਂ ਐਲਾਨਿਆ ਗਿਆ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਦਾ ਪ੍ਰਧਾਨ ਬਦਲਿਆ ਜਾਵੇ। ਦੱਸ ਦਈਏ ਕਿ 2022 ਵਿੱਚ ਜਦੋਂ ਵਿਧਾਨ ਸਭਾ ਚੋਣ ਹੋਈ ਸੀ ਤਾਂ ਉਸ ਤੋਂ ਬਾਅਦ ਨਵਜੋਤ ਸਿੱਧੂ ਤੋਂ ਅਸਤੀਫਾ ਲੈ ਲਿਆ ਗਿਆ ਸੀ ਅਤੇ ਉਹਦੇ ਬਾਅਦ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਸਨ।

