ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਗਨੋਟਾ (ਸੰਗਰੂਰ) ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
ਪੰਜਾਬ ਨੈੱਟਵਰਕ, ਸੰਗਰੂਰ
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਗਨੋਟਾ ਜ਼ਿਲ੍ਹਾ ਸੰਗਰੂਰ ਵਿਖੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਇਸ ਮੌਕੇ ਮਾਸਟਰ ਸੁਭਾਸ਼ ਗਨੋਟਾ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਮਾਪਿਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ ਤੇ ਅਧਿਆਪਕਾਂ ਨਾਲ ਆਪਣੇ ਬੱਚਿਆਂ ਬਾਰੇ ਖੁੱਲ ਕੇ ਚਰਚਾ ਕੀਤੀ ਗਈ ਤੇ ਇਸ ਚਰਚਾ ਤੋਂ ਬਾਅਦ ਮਾਪੇ ਬਹੁਤ ਹੀ ਖੁਸ਼ ਨਜ਼ਰ ਆਏ।
ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਤੋਂ ਖੇਡਾਂ ਤੇ ਜੋ ਵੀ ਪ੍ਰੋਜੈਕਟ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ, ਉਹਨਾਂ ਤੋਂ ਬਹੁਤ ਖੁਸ਼ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਹਰ ਪੱਖੋਂ ਸਕੂਲ ਦਾ ਸਹਿਯੋਗ ਪੂਰੇ ਤਨ ਮਨ ਨਾਲ ਦੇਵਾਂਗੇ ਤੇ ਬੱਚਿਆਂ ਦੇ ਦਾਖਲੇ ਵਧਾਉਣ ਵਿੱਚ ਵੀ ਪੂਰਾ ਯੋਗਦਾਨ ਪਾਵਾਂਗੇ।
ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਇਸੇ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਇਸ ਮੌਕੇ ਸੀ ਐਚ ਟੀ ਮੈਡਮ ਮੂਰਤੀ ਕੌਰ ਮੈਡਮ ਅੰਮ੍ਰਿਤ ਪਾਲ ਕੌਰ ਮੈਡਮ ਮਨਦੀਪ ਕੌਰ ਤੇ ਮਾਸਟਰ ਵਿਕਾਸ ਹਾਜਰ ਸਨ।