All Latest NewsNews FlashPunjab News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਮੁੱਦਕੀ ਦੀ ਹੋਈ ਮੀਟਿੰਗ, 23 ਦਸੰਬਰ ਨੂੰ SSP ਫਰੀਦਕੋਟ ਦੇ ਧਰਨੇ ਦੀ ਤਿਆਰੀ ਕੀਤੀ

 

ਪੰਜਾਬ ਨੈੱਟਵਰਕ, ਮੁੱਦਕੀ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਮੁੱਦਕੀ ਦੀ ਮੀਟਿੰਗ ਪਿੰਡ ਖਵਾਜਾ ਖੜਕ ਵਿਖੇ ਬਲਾਕ ਪ੍ਰਧਾਨ ਹਰਜੀਤ ਸਿੰਘ ਲੁਹਾਮ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਜ਼ਿਲਾ ਪ੍ਰਚਾਰ ਸਕੱਤਰ ਗੁਰਸੇਵਕ ਸਿੰਘ ਖਵਾਜਾ ਖੜਕ ਵੀ ਸ਼ਾਮਿਲ ਹੋਏ।

ਮੀਟਿੰਗ ਵਿੱਚ ਸਰਬਸੰਮਤੀ ਨਾਲ 23 ਦਸੰਬਰ ਨੂੰ ਐੱਸ ਐੱਸ ਪੀ ਫਰੀਦਕੋਟ ਦੇ ਦਫਤਰ ਅੱਗੇ ਲੱਗਣ ਵਾਲੇ ਧਰਨੇ ਦੀ ਤਿਆਰੀ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਬਲਾਕ ਦੇ ਪ੍ਰੈਸ ਸਕੱਤਰ ਓੰਕਾਰ ਸਿੰਘ ਲੁਹਾਮ ਨੇ ਦੱਸਿਆ ਕਿ ਮਹੀਨੇ ਵਾਰ ਮੀਟਿੰਗ ਕਰਕੇ ਜਥੇਬੰਦੀ ਦੇ ਫੰਡ ਇਕੱਤਰ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਜਥੇਬੰਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਨੌਰੀ ਬਾਰਡਰ ਤੇ ਚੱਲ ਰਹੇ ਸੰਘਰਸ਼ ਵਿੱਚ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਇੱਕਮੁਠੱਤਾ ਪ੍ਰਗਟਾਈ ਗਈ ਹੈ।

ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੇ ਕਰਜ ਮੁਕਤੀ ਅਤੇ ਐਮਐਸਪੀ ਸਮੇਤ ਸਾਰੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਕੇਂਦਰ ਦੀ ਬੀਜੇਪੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੋਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਚੰਦੜ, ਖਜਾਨਚੀ ਇੰਦਰਜੀਤ ਸਿੰਘ ਖਵਾਜਾ ਖੜਕ, ਗੁਰਵਿੰਦਰ ਸਿੰਘ ਮੁਦਕੀ, ਗੁਰਦੀਪ ਸਿੰਘ ਸਰਾਂਵਾਲੀ, ਦਰਸ਼ਨ ਸਿੰਘ ਲੁਹਾਮ, ਗੁਰਜੰਟ ਸਿੰਘ ਲੁਹਾਮ, ਰਣਜੀਤ ਸਿੰਘ ਲੁਹਾਮ, ਗੁਰਮੇਲ ਸਿੰਘ ਸਰਾਂ ਵਾਲੀ ਆਦਿ ਆਗੂ ਮੌਜੂਦ ਸਨ।

 

Leave a Reply

Your email address will not be published. Required fields are marked *