All Latest NewsNews FlashPunjab News

ਪੰਜਾਬ ਸਰਕਾਰ ਲਈ ਅਧਿਆਪਕ ਸਾਬਤ ਹੋ ਰਹੇ ਨੇ ਸ਼ਕਤੀਮਾਨ

 

ਅਧਿਆਪਕਾਂ ਨੂੰ ਅਪਾਰ ਆਈ.ਡੀ ਨੂੰ ਲੈ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ- ਜਸਵਿੰਦਰ ਸਿੰਘ ਸਮਾਣਾ

ਅਧਿਆਪਕਾਂ ਦਾ ਕੰਮ ਸਿਰਫ ਸਕੂਲਾਂ ਵਿੱਚ ਰਹਿ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ – ਪਰਮਜੀਤ ਸਿੰਘ ਪਟਿਆਲਾ

ਪੰਜਾਬ ਨੈੱਟਵਰਕ, ਪਟਿਆਲਾ

ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਨਾਂ ਤੇ ਬਣੀ ਸਰਕਾਰ,ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦਾ ਐਲਾਨ ਕਰਨ ਵਾਲੀ ਆਪ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਦੀਆਂ ਡਿਊਟੀਆਂ ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤਾਂ, ਚੋਣਾਂ ਕਰਵਾਉਣ ਵਿੱਚ ਲੱਗੀਆਂ ਹੋਈਆਂ ਹਨ। ਉੱਥੇ ਹੀ ਬੱਚਿਆਂ ਦੇ ਪੇਪਰ ਚੱਲ ਰਹੇ ਹਨ।

ਪਹਿਲਾਂ ਹੀ ਸੀ ਈ ਪੀ ਦੀ ਆੜ ਵਿੱਚ ਬਥੇਰਾ ਸਮਾਂ ਖਰਾਬ ਹੋ ਚੁੱਕਿਆ ਹੈ। ਇਸ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਅਧਿਆਪਕਾਂ ਤੇ ਨਵੇਂ ਹੁਕਮ ਚਾੜ੍ਹਦੇ ਹੋਏ ਕਿਹਾ ਕਿ 20 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੇ ਵਿਦਿਆਰਥੀਆਂ ਦੀ ਅਪਾਰ ਆਈਡੀ ਛੇਤੀ ਤੋਂ ਛੇਤੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਇਹ ਆਈਡੀ ਮਾਪਿਆਂ ਦੀ ਕਨਸੈਂਟ ਨਾਲ ਬਣਾਉਣੀ ਜ਼ਰੂਰੀ ਹੈ। ਪਰ ਅਧਿਕਾਰੀ ਅਧਿਆਪਕਾਂ ਤੇ ਦਬਾਅ ਬਣਾ ਕੇ ਬਿਨਾਂ ਮਾਪਿਆਂ ਦੀ ਕਨਸੈਂਟ ਤੋਂ ਇਹ ਕੰਮ ਪੂਰਾ ਕਰਵਾਉਣ ਲੱਗੇ ਹੋਏ ਹਨ। ਅਪਾਰ ਆਈਡੀ ਕਿਉਂ ਕਿਸ ਲਈ ਕਿਵੇਂ ਇਸ ਦੀ ਅਧਿਆਪਕਾਂ ਨੂੰ ਹੁਣ ਤੱਕ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ।

ਪਰ ਛੇਤੀ ਕੰਮ ਕਰਨ ਲਈ ਪੂਰਾ ਦਬਾਅ ਬਣਾ ਕੇ ਰੱਖਿਆ ਜਾ ਰਿਹਾ ਹੈ। ਜਦਕਿ ਇਹ ਸਾਰਾ ਕੰਮ ਆਨਲਾਈਨ ਹੈ ਜਿਸ ਵਿੱਚ ਬੱਚਿਆਂ ਦਾ ਆਧਾਰ ਕਾਰਡ ਮਾਪਿਆਂ ਦਾ ਆਧਾਰ ਕਾਰਡ ਇੱਕ ਦੂਜੇ ਨਾਲ ਮੈਚ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ ਉਦੋਂ ਤੋਂ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਗਾਤਾਰ ਚੱਲ ਰਹੀਆਂ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ। ਕੋਈ ਵੀ ਅਧਿਕਾਰੀ ਕਿਸੇ ਕਿਸਮ ਦਾ ਦਬਾਅ ਬਣਾ ਕੇ ਅਧਿਆਪਕਾਂ ਨੂੰ ਮਾਨਸਿਕ ਤੋਰ ਤੇ ਤੰਗ ਪ੍ਰੇਸਾ਼ਨ ਨਾ ਕਰੇ।

ਇਸੇ ਸਮੇਂ ਕਮਲ ਨੈਣ, ਦੀਦਾਰ ਸਿੰਘ, ਹਿੰਮਤ ਸਿੰਘ ਖੋਖ, ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਨਿਰਭੈ ਸਿੰਘ, ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ, ਮਨਦੀਪ ਸਿੰਘ ਕਾਲੇਕੇ, ਗੁਰਵਿੰਦਰ ਸਿੰਘ ਜਨੇਹੇੜੀਆਂ, ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਸਾਥੀ ਮੌਜੂਦ ਰਹੇ।

 

Leave a Reply

Your email address will not be published. Required fields are marked *