ਅਹਿਮ ਖ਼ਬਰ: ਪੰਜਾਬ ਦੇ SC/BC ਅਧਿਆਪਕ 24 ਦਸੰਬਰ ਨੂੰ ਕਰਨਗੇ ਸੂਬਾਈ ਕਨਵੈਨਸ਼ਨ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਐਸ ਸੀ ਬੀ ਸੀ ਅਧਿਆਪਕ ਜਥੇਬੰਦੀ ਵੱਲੋਂ ਜਦੇ ਸੂਬਾ ਸਕੱਤਰ ਹਰਦੀਪ ਸਿੰਘ ਤੂਰ ਵੱਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਐਸ ਸੀ ਬੀ ਸੀ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ,24 ਦਸੰਬਰ ਨੂੰ ਜਥੇਬੰਦੀ ਦੀ ਸੂਬਾ ਪੱਧਰੀ ਕੰਨਵੇਂਸ਼ਨ ਲੁਧਿਆਣਾ ਜਿਲ੍ਹੇ ਅੰਦਰ ਕੀਤੀ ਜਾ ਰਹੀ ਹੈ।
ਇਸ ਕੰਨਵੇਂਸ਼ਨ ਵਿੱਚ ਰਾਖਵਾਂਕਰਨ ਅਤੇ ਰੋਸਟਰ, ਜੰਜੂਆਂ ਕੇਸ, ਸਿੱਖਿਆ ਨੀਤੀ 2020,ਪੁਰਾਣੀ ਪੈਨਸਨ, ਮਜੂਦਾ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਂਸਲੇ ਅਤੇ ਜਥੇਬੰਦਕ ਢਾਂਚੇ ਦੀ ਮਜਬੂਤੀ ਅਤੇ ਭਵਿੱਖ ਦੀਆਂ ਯੋਜਨਾਵਾਂ, ਸੰਘਰਸ਼ਾ ਸਹਿਤ ਹੋਰ ਕਈ ਮੁੱਦਿਆਂ ਉੱਤੇ ਵਿਸਥਾਰ ਸਹਿਤ ਵਿਚਾਰਾਂ ਹੋਣਗੀਆਂl ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਆਗੂ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਣਗੇ।
ਕਨਵੈਨਸ਼ਨ ਵਿੱਚ ਹਾਜ਼ਰ ਸਮੂਹ ਸਾਥੀਆਂ ਨੂੰ ਇਹ ਸਪੱਸ਼ਟ ਕੀਤਾ ਜਾਵੇਗਾ ਕਿ ਕਿਵੇਂ ਮਾਣਯੋਗ ਅਦਾਲਤਾਂ ਵਿੱਚ ਹੋਏ ਫੈਂਸਲਿਆਂ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਕੇ ਸਮੁੱਚੀਆਂ ਰਾਖਵੀਆਂ ਸ਼੍ਰੇਣੀਆਂ ਦੇ ਸੰਵਿਧਾਨਿਕ ਹੱਕਾਂ ਨੂੰ ਲੁਟਿਆ ਜਾ ਰਿਹਾ ਹੈ ਅਤੇ ਦਫਤਰਾਂ ਅੰਦਰ ਬੈਠੇ ਅਧਿਕਾਰੀ ਅਜਿਹੇ ਫੈਂਸਲੇ ਕਰ ਰਹੇ ਹਨ ਜਿਸ ਨਾਲ ਸਕੂਲੀ ਸਿੱਖਿਆ ਨੂੰ ਅਸਿੱਧੇ ਤਰੀਕੇ ਨਾਲ ਹਾਸੀਏ ਤੇ ਧੱਕਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਜਥੇਬੰਦੀ ਦੇ ਵਿਸਥਾਰ ਅਤੇ ਆਉਣ ਵਾਲੇ ਸੰਘਰਸ਼ਾ ਲਈ ਕੇਡਰ ਨੂੰ ਤਿਆਰ ਕਰਨ ਅਤੇ ਜਿਲ੍ਹਾ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ਾ ਲਈ ਪੂਰਨ ਯੋਜਨਾ ਕਾਡਰ ਨੂੰ ਦਿੱਤੀ ਜਾਵੇਗੀ ਤਾਂ ਜੋ ਜਥੇਬੰਦੀ ਬੇਰੁਜਗਾਰ ਸਾਥੀਆਂ, ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਸਾਥੀਆਂ ਅਤੇ ਸਹਿਤ ਸਮੁੱਚੇ ਮੁਲਾਜ਼ਮ ਵਰਗ ਦੇ ਸੰਵਿਧਾਨਿਕ ਹਿੱਤਾਂ ਦੀ ਰਾਖੀ ਲਈ ਮੁੱਖ ਭੂਮਿਕਾ ਨਿਭਾ ਸਕੇ।
ਫ਼ਿਰੋਜ਼ਪੁਰ ਜਿਲ੍ਹੇ ਦੇ ਜਿਲਾ ਪ੍ਰਧਾਨ ਸ਼ਾਮ ਸੁੰਦਰ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਇਸ ਕਨਵੈਨਸ਼ਨ ਵਿੱਚ ਲਗਾਏ ਗਏ ਕੋਟੇ ਤੋਂ ਅੱਗੇ ਵੱਧ ਕੇ ਭਰਮੀ ਸ਼ਮੂਲੀਅਤ ਕਰੇਗਾ ਸਾਰੇ ਬਲਾਕ ਇਸ ਕਨਵੈਨਸ਼ਨ ਵਿੱਚ ਭਾਗ ਲੈਣਗੇ। ਇਸ ਦੇ ਨਾਲ ਹੀ ਸੂਬਾ ਕਮੇਟੀ ਜੋ ਵੀ ਜਿਲ੍ਹੇ ਨੂੰ ਸੰਘਰਸ਼ ਲਈ ਹੋਕਾ ਦੇਵੇਗੀ ਜਿਲ੍ਹਾ ਉਸਨੂੰ ਪੂਰਨ ਰੂਪ ਵਿੱਚ ਸਫਲ ਬਣਾਏਗਾ ਜਿਲ੍ਹੇ ਦੇ ਸਮੁੱਚੇ ਕਾਡਰ ਵਿੱਚ ਇਸ ਕਨਵੈਨਸ਼ਨ ਲਈ ਪੂਰਨ ਉਤਸ਼ਾਹ ਹੈ।