Punjab News: ਜਲਾਲਾਬਾਦ ਦੇ ਹੋਣਹਾਰ ਨੌਜਵਾਨ ਵਿਸ਼ਾਲ ਵਾਟਸ ਨੇ 11ਵਾਂ ਰੈਂਕ ਹਾਸਲ ਕਰਕੇ PCS ਦੀ ਪ੍ਰੀਖਿਆ ਕੀਤੀ ਪਾਸ
ਜਲਾਲਾਬਾਦ ਦੇ ਵਾਟਸ ਪਰਿਵਾਰ ’ਚ ਖ਼ੁਸ਼ੀ ਦੀ ਲਹਿਰ
ਪਰਮਜੀਤ ਢਾਬਾਂ, ਜਲਾਲਾਬਾਦ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 20 ਦਸੰਬਰ ਨੂੰ ਜਾਰੀ ਵੱਲੋਂ PCS ਦੇ 63 ਉਮੀਦਵਾਰਾਂ ’ਚੋਂ 21 ਮੈਰਿਟ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ ’ਚ ਜਲਾਲਾਬਾਦ ਦੇ ਹੋਣਹਾਰ ਉਮੀਦਵਾਰ ਵਿਸ਼ਾਲ ਵਾਟਸ ਪੁੱਤਰ ਖਰੈਤ ਲਾਲ ਵਾਟਸ ਦੇ ਵੱਲੋਂ 11ਵਾਂ ਰੈਂਕ ਹਾਸਲ ਕਰਕੇ PCS ਦੀ ਪ੍ਰੀਖਿਆ ਪਾਸ ਕਰਕੇ ਜਲਾਲਾਬਾਦ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਜਿਕਰਯੋਗ ਹੈ ਕਿ ਵਿਸ਼ਾਲ ਵਾਟਸ ਜੋ ਮੌਜੂਦਾ ਸਮੇਂ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵਿਖੇ ਸੀਨੀਅਰ ਸਹਾਇਕ ਦੇ ਤੌਰ ’ਤੇ ਕੰਮ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 21 ਅਸਾਮੀਆਂ ਲਈ 21 ਜੁਲਾਈ ਨੂੰ 2024 ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋ ਇਸ ਪ੍ਰੀਖਿਆ ’ਚੋਂ 63 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟ ਲਿਸਟ ਕੀਤਾ ਗਿਆ ਸੀ ਹੁਣ 63 ਉਮੀਦਵਾਰਾਂ ’ਚੋਂ ਇੰਟਰਵਿਊ ਉਪਰੰਤ 21 ਉਮੀਦਵਾਰਾਂ ਦੀ ਨਿਯੁਕਤੀ ਬਤੌਰ ਪੀ.ਸੀ.ਐਸ ਐਗਜ਼ੀਕਿਊਟਿਵ ਹੋਣੀ ਹੈ।
ਜਲਾਲਾਬਾਦ ਦੇ ਹੋਣਹਾਰ ਨੌਜਵਾਨ ਵੱਲੋਂ ਪ੍ਰੀਖਿਆ ’ਚ ਮੈਰਿਟ ਸਥਾਨ ਹਾਸਲ ਕਰਕੇ ਜਲਾਲਾਬਾਦ ਵਾਸੀਆਂ ਲਈ ਅਨੋਖੀ ਪਹਿਲ ਕੱਦਮੀ ਕੀਤੀ ਹੈ। ਇਸ ਦੀ ਖ਼ੁਸ਼ੀ ’ਚ ਵਿਸ਼ਾਲ ਵਾਟਸ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਲੋਕ ਜਲਾਲਾਬਾਦ ਵਿੱਚ ਵਿਸ਼ਾਲ ਵਾਟਸ ਦੇ ਚਾਚਾ ਰਮਨ ਵਾਟਸ, ਸਾਜਨ ਵਾਟਸ ਅਤੇ ਉਹਨਾਂ ਦੇ ਕਜਨ ਬ੍ਰਦਰ ਪੱਤਰਕਾਰ ਗਗਨ ਵਾਟਸ, ਅਮਨ ਵਾਟਸ ਨੂੰ ਵਧਾਈਆਂ ਦੇ ਰਹੇ ਹਨ।
ਵਿਸ਼ਾਲ ਵਾਟਸ ਦੀ ਮੁਢੱਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਵੱਲੋਂ ਨਰਸਰੀ ਤੱਕ ਤੋਂ ਲੈ ਕੇ ਪੰਜਵੀਂ ਤੱਕ ਅਮਰ ਜੋਤੀ ਸਕੂਲ ਜਲਾਲਾਬਾਦ 10ਵੀਂ ਤੱਕ ਦੀ ਪੜ੍ਹਾਈ ਸ਼ਿਵਾਲਿਕ ਸਕੂਲ ਜਲਾਲਾਬਾਦ ਅਤੇ 12ਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੋਂ ਹਾਸਲ ਕੀਤੀ ਹੈ।
ਉਨ੍ਹਾਂ ਵੱਲੋਂ ਸਖਤ ਮਿਹਨਤ ਦਾ ਸਿਹਾਰਾ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਜਾਂਦਾ ਹੈ। ਜਲਾਲਾਬਾਦ ਦੇ ਨੌਜ਼ਵਾਨਾਂ ਲੜਕੇ ਲੜਕਿਆਂ ਨੂੰ ਵਿਸ਼ਾਲ ਵਾਟਸ ਤੋਂ ਪ੍ਰੇਰਿਤ ਹੋ ਕੇ ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਚੰਗੇ ਨਗਾਰਿਕ ਬਣ ਕੇ ਜਲਾਲਾਬਾਦ ਸ਼ਹਿਰ ਨੂੰ ਬੁਲੰਦੀਆਂ ’ਤੇ ਪਹੁੰਚਣ ਲਈ ਪਹਿਲ ਕੱਦਮੀ ਕਰਨ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ।