Countless career opportunities: ਹੋਣਹਾਰ ਬੱਚਿਆਂ ਕੋਲ ਕਰੀਅਰ ਦੇ ਬੇਸ਼ੁਮਾਰ ਮੌਕੇ

All Latest NewsBusinessGeneral NewsNews FlashPunjab NewsTOP STORIES

 

Countless career opportunities: ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਦੇ ਖੇਤਰ ’ਚ ਵੱਡੀ ਤਬਦੀਲੀ ਆਈ ਹੈ। ਨੌਕਰੀਆਂ ਦੇ ਨਵੇਂ-ਨਵੇਂ ਮੌਕੇ ਸਾਹਮਣੇ ਆ ਰਹੇ ਹਨ। ਇਸ ਲਈ ਹੁਣ ਉਹ ਦਿਨ ਗਏ, ਜਦੋਂ ਡਾਕਟਰ ਜਾਂ ਇੰਜੀਨੀਅਰ ਬਣਨਾ ਹੀ ਵਿਦਿਆਰਥੀਆਂ ਦਾ ਵੱਡਾ ਸੁਪਨਾ ਹੁੰਦਾ ਸੀ। ਅੱਜ ਹੋਣਹਾਰ ਬੱਚਿਆਂ ਕੋਲ ਕਰੀਅਰ ਦੇ ਬੇਸ਼ੁਮਾਰ ਮੌਕੇ ਹਨ ਤੇ ਇਹ ਸੰਭਵ ਹੋਇਆ ਹੈ ਨਵੀਂ ਪੀੜ੍ਹੀ ਲਈ ਤਕਨੀਕ ਨਾਲ। ਬਦਲਦੇ ਸਮੇਂ ਨਾਲ ਹੁਣ ਲੋਕਾਂ ਦੀ ਇਹ ਸੋਚ ਵੀ ਬਦਲ ਗਈ ਹੈ। ਅਜੋਕੇ ਸਮੇਂ ਜੇ ਤੁਹਾਨੂੰ ਤਕਨੀਕ ਦੀ ਸਮਝ ਹੈ ਤਾਂ ਤੁਸੀਂ ਆਪਣੇ ਸ਼ੌਕ ਨੂੰ ਰੁਜ਼ਗਾਰ ਦਾ ਸਾਧਨ ਬਣਾ ਸਕਦੇ ਹੋ।

ਇਸ ਲਈ ਜੇ ਤੁਸੀਂ ਵੀ ਸਿਲਾਈ-ਕਢਾਈ ’ਚ ਦਿਲਚਸਪੀ ਰੱਖਦੇ ਹੋ ਤੇ ਫੈਸ਼ਨ ਅਨੁਸਾਰ ਕੁਝ ਵੱਖਰਾ ਕਰਨ ਦੀ ਸੋਚ ਰਹੇ ਹੋ ਤਾਂ ਫੈਸ਼ਨ ਡਿਜ਼ਾਈਨਰ ਵਜੋਂ ਆਪਣਾ ਕਰੀਅਰ ਬਣਾ ਸਕਦੇ ਹੋ। ਜਾਣਦੇ ਹਾਂ ਇਸ ਨੂੰ ਚੰਗੀ ਆਮਦਨ ਦਾ ਜ਼ਰੀਆ ਕਿਵੇਂ ਬਣਾ ਸਕਦੇ ਹਾਂ। ਅਜੋਕੇ ਸਮੇਂ ’ਚ ਫੈਸ਼ਨ ਦੇ ਖੇਤਰ ਨੂੰ ਕਰੀਅਰ ਲਈ ਚੁਣਨਾ ਵਧੀਆ ਬਦਲ ਮੰਨਿਆ ਜਾ ਸਕਦਾ ਹੈ। ਦਰਅਸਲ ਡਿਜ਼ਾਈਨਿੰਗ ਅਜਿਹਾ ਪੇਸ਼ਾ ਹੈ, ਜਿਸ ਦੀ ਬਾਜ਼ਾਰ ’ਚ ਹਮੇਸ਼ਾ ਮੰਗ ਬਣੀ ਰਹਿੰਦੀ ਹੈ। ਫੈਸ਼ਨ ਡਿਜ਼ਾਈਨਰ ਦਾ ਕੰਮ ਸਮੇਂ ਅਨੁਸਾਰ ਕੁਝ ਨਵਾਂ ਤਿਆਰ ਕਰਨਾ ਹੁੰਦਾ ਹੈ।

ਘਰ ਤੋਂ ਸ਼ੁਰੂ ਕਰ ਸਕਦੇ ਹੋ ਕਮਾਈ

ਇਕ ਡਿਜ਼ਾਈਨਰ ਦੇ ਰੂਪ ’ਚ ਤੁਸੀਂ ਆਪਣੇ ਘਰ ਤੋਂ ਕਮਾਈ ਸ਼ੁਰੂ ਕਰ ਸਕਦੇ ਹੋ। ਤੁਸੀਂ ਆਪਣੇ ਆਂਢੀਆਂ-ਗੁਆਂਢੀਆਂ ਦੇ ਕੱਪੜਿਆਂ ਦੀ ਨਵੇਂ-ਨਵੇਂ ਡਿਜ਼ਾਈਨਾਂ ’ਚ ਸਿਲਾਈ ਕਰ ਕੇ ਪੈਸੇ ਕਮਾ ਸਕਦੇ ਹੋ। ਇਸ ਨਾਲ ਹੌਲੀ-ਹੌਲੀ ਇਲਾਕੇ ’ਚ ਤੁਹਾਡੇ ਹੁਨਰ ਦੀ ਮੰਗ ਵਧੇਗੀ। ਫਿਰ ਤੁਸੀਂ ਉਸੇ ਤਰੀਕੇ ਨਾਲ ਬਾਜ਼ਾਰ ’ਚ ਆਪਣੀ ਪਛਾਣ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਸਿਲਾਈ ਜਾਂ ਕਢਾਈ ਸਿਖਾ ਕੇ ਵੀ ਪੈਸੇ ਕਮਾ ਸਕਦੇ ਹੋ।

ਆਨਲਾਈਨ ਜਾਂ ਆਫਲਾਈਨ ਦਿਉ ਟ੍ਰੇਨਿੰਗ

ਜੇ ਤੁਸੀਂ ਸਿਲਾਈ-ਕਟਾਈ ’ਚ ਮਾਹਿਰ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਪੈਸਾ ਕਮਾ ਸਕਦੇ ਹੋ। ਇਸ ਲਈ ਤੁਸੀਂ ਚਾਹੋ ਤਾਂ ਲੋਕਾਂ ਨੂੰ ਆਨਲਾਈਨ ਜਾਂ ਆਫਲਾਈਨ ਟ੍ਰੇਨਿੰਗ ਦੇ ਕੇ ਪੈਸੇ ਕਮਾ ਸਕਦੇ ਹੋ। ਇਸ ਨਾਲ ਹੋਰ ਔਰਤਾਂ ਨੂੰ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਮੌਕਾ ਮਿਲ ਸਕਦਾ ਹੈ।

ਸੋਸ਼ਲ ਮੀਡੀਆ ’ਤੇ ਕਮਾ ਸਕਦੇ ਪੈਸੇ

ਅੱਜ-ਕੱਲ੍ਹ ਆਨਲਾਈਨ ਕਮਾਈ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਹਰ ਕੋਈ ਯੂਟਿਊਬ, ਇੰਸਟਾਗ੍ਰਾਮ ’ਤੇ ਵੀਡੀਓ ਤੇ ਰੀਲਾਂ ਬਣਾ ਕੇ ਪੈਸੇ ਕਮਾ ਰਿਹਾ ਹੈ। ਜੇ ਤੁਸੀਂ ਚਾਹੋ ਤਾਂ ਆਪਣੇ ਹੁਨਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਾ ਸਕਦੇ ਹੋ। ਜੇ ਤੁਹਾਡੇ ’ਚ ਹੁਨਰ ਹੈ ਤਾਂ ਵੀਡੀਓ ਨੂੰ ਚੰਗੇ ਵਿਊਜ਼ ਤੇ ਸਬਸਕ੍ਰਾਈਬਰਜ਼ ਮਿਲਣ ਤੋਂ ਬਾਅਦ ਆਨਲਾਈਨ ਕਮਾਈ ਵੀ ਸ਼ੁਰੂ ਹੋ ਸਕਦੀ ਹੈ। ਜਿਹੜੀਆਂ ਔਰਤਾਂ ਸਿਲਾਈ ਸਿੱਖਣਾ ਚਾਹੁੰਦੀਆਂ ਹਨ, ਉਹ ਯਕੀਨੀ ਤੌਰ ’ਤੇ ਤੁਹਾਡੀਆਂ ਵੀਡੀਓਜ਼ ਪਸੰਦ ਕਰਨਗੀਆਂ। ਹੌਲੀ-ਹੌਲੀ ਅਜਿਹਾ ਕਰਨ ਨਾਲ ਤੁਹਾਡੇ ਵੀਡੀਓ ਦੇ ਲਾਈਕਜ਼ ਵੱਧ ਸਕਦੇ ਹਨ, ਜੋ ਤੁਹਾਡੀ ਕਮਾਈ ਦਾ ਸਾਧਨ ਬਣ ਸਕਦੇ ਹਨ।

ਵੱਧ ਜਾਂਦੇ ਹਨ ਨੌਕਰੀ ਦੇ ਮੌਕੇ

ਤੁਸੀਂ 12ਵੀਂ ਜਮਾਤ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ’ਚ ਗ੍ਰੈਜੂਏਸ਼ਨ, ਸਰਟੀਫਿਕੇਟ ਜਾਂ ਡਿਪਲੋਮਾ ਕੋਰਸ ਕਰ ਸਕਦੇ ਹੋ। ਇਸ ਤੋਂ ਇਲਾਵਾ ਫੈਸ਼ਨ ਡਿਜ਼ਾਈਨਿੰਗ ’ਚ ਮਾਸਟਰ ਤੇ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਬਦਲ ਵੀ ਮਿਲਦੇ ਹਨ। ਪੜ੍ਹਾਈ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ’ਚ ਤੁਹਾਡੇ ਲਈ ਕਰੀਅਰ ਦੇ ਮੌਕੇ ਕਾਫ਼ੀ ਵਧ ਜਾਂਦੇ ਹਨ।

ਵਿਜੈ ਗਰਗ ਸੇਵਾਮੁਕਤ ਪ੍ਰਿੰਸੀਪਲ
ਐਜੂਕੇਸ਼ਨਲ ਕਲਮਨਇਸਟ ਮਲੋਟ

Media PBN Staff

Media PBN Staff

Leave a Reply

Your email address will not be published. Required fields are marked *