ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਅਤੇ ਕਰਤਾਰਪੁਰ ਦਾ ਲਾਂਘਾ ਖੁਲਵਾਉਣ ਜਿਹੇ ਫੈਸਲੇ ਲੇਕੇ PM ਮੋਦੀ ਨੇ ਸਿੱਖ ਕੌਮ ਦੇ ਦਿਲਾਂ ਨੂੰ ਜਿਤਿਆ- ਰਾਣਾ ਸੋਢੀ
ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ
ਮੁਗਲਾਂ ਦੀ ਜਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਦੇਸ਼ ਅਤੇ ਧਰਮ ਵਾਸਤੇ ਬਾਲ ਉਮਰੇ ਸ਼ਹੀਦੀਆਂ ਦਾ ਜਾਮ ਪੀਣ ਵਾਲੇ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜ਼ੀ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਤੋਰ ਤੇ ਮਨਾਉਣ ਦਾ ਫੈਸਲਾ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਹਿਰਦਿਆਂ ਨੂੰ ਜਿਤਿਆ ਹੈ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਜਿਹੇ ਫੈਸਲੇ ਲੇ ਕੇ ਪ੍ਰਧਾਨ ਮੰਤਰੀ ਨੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਮਨ ਦੀ ਮੁਰਾਦ ਪੂਰੀ ਕੀਤੀ ਹੈ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਫਿਰੋਜ਼ਪੁਰ ਛਾਉਣੀ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਜਿਕਰਯੋਗ ਹੈ ਕਿ ਪਰਸੋਂ ਤੋਂ ਓਹਨਾ ਵੱਲੋਂ ਇਸ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਜਿਸ ਦੇ ਅੱਜ ਭੋਗ ਪਾਏ ਗਏ ਸਨ। ਭੋਗ ਅਤੇ ਕੀਰਤਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਓਹਨਾ ਕਿਹਾ ਕਿ ਓਹਨਾ ਦੀ ਦਿਲੀ ਤਮੰਨਾ ਹੈ ਕਿ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਭਾਵ ਵੀਰ ਬਾਲ ਦਿਵਸ ਨੂੰ ਹੋਰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜਿਸ ਵਿੱਚ ਨੌਕਰੀ ਪੇਸ਼ਾ ਵਰਗ ਵੀ ਸ਼ਾਮਲ ਹੋ ਸਕੇ ਤੇ ਇਸ ਲਈ ਉਹਨਾ ਵੱਲੋਂ ਪ੍ਰਧਾਨ ਮੰਤਰੀ ਨੂੰ ਚਿਠੀ ਲਿਖ ਕੇ ਪੂਰੇ ਭਾਰਤ ਦੇਸ਼ ਵਿੱਚ ਇਸ ਦਿਨ ਦੀ ਛੁੱਟੀ ਕਰਨ ਦੀ ਮੰਗ ਕੀਤੀ ਜਾਵੇਗੀ।
ਓਹਨਾ ਕਿਹਾ ਕਿ ਦੇਸ਼ ਧਰਮ ਵਾਸਤੇ ਆਪਣਾ ਸਰਬੰਸ ਵਾਰ ਦੇਣ ਵਾਲੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜ਼ੀ ਦੇ ਉਪਕਾਰਾਂ ਨੂੰ ਭਾਰਤ ਵਾਸੀ ਕਦੇ ਵੀ ਨਹੀ ਭੁਲਾਉਣਗੇ, ਤਿਲਕ ਜੰਝੂ ਦੇ ਰਾਖੀ ਵਾਸਤੇ ਆਪਣਾ ਬਲੀਦਾਨ ਦੇਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜ਼ੀ ਦੇ ਸਮੂਹ ਦੇਸ਼ ਵਾਸੀ ਸਦਾ ਕਰਜਦਾਰ ਰਹਿਣਗੇ। ਇਸ ਮੌਕੇ ਗੁਰੂ ਕਾ ਅਤੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਨੁਮਿਤ ਹੀਰਾ ਸੋਢੀ, ਰਘੁ ਸੋਢੀ, ਰਾਜੂ ਸਾਈਆਂ ਵਾਲਾ, ਅਮ੍ਰਿਤਪਾਲ ਸਿੰਘ, ਨਸੀਬ ਸਿੰਘ ਸੰਧੂ, ਸ਼ਮਸ਼ੇਰ ਸਿੰਘ ਕਾਕੜ,ਅਵਤਾਰ ਸਿੰਘ ਜੀਰਾ, ਢੋਲਾ ਮਾਹੀ ਗੁਰੂਹਰਸਹਾਏ, ਅਸ਼ੋਕ ਸਹਿਗਲ,ਵਿੱਕੀ ਚਾਵਲਾ, ਭਗਵਾਨ ਦਾਸ ਸ਼ਰਮਾ, ਗਰੀਬੁ ਸਿੰਘ, ਵਿਕਰਮਜੀਤ ਸਿੰਘ ਪੋਜੋ ਕੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।