Big Breaking: ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ! ਘਰ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ
ਪੰਜਾਬ ਨੈੱਟਵਰਕ, ਚੰਡੀਗੜ੍ਹ/ ਤਰਨਤਾਰਨ—
ਪਿੰਡ ਪੰਡੋਰੀ ਗੋਲਾ (ਤਰਨਤਾਰਨ) ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਇੱਕ ਘਰ ਦੀ ਛੱਤ ਡਿੱਗਣ ਦੇ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਨਾਬਾਲਗ ਬੱਚੇ ਸ਼ਾਮਲ ਹਨ।
ਥਾਣਾ ਸਦਰ ਤਰਨਤਾਰਨ ਦੀ ਪੁਲਿਸ ਅਨੁਸਾਰ, ਹਾਦਸਾ ਰਾਤੀ 12 ਵਜੇ ਦੇ ਆਸਪਾਸ ਵਾਪਰਿਆ, ਜਦੋਂ ਘਰ ਦੀ ਛੱਤ ਡਿੱਗ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ “ਛੱਤ ਦੇ ਡਿੱਗਣ ਦੀ ਆਵਾਜ਼ ਸੁਣਕੇ ਲੋਕ ਦੌੜੇ ਆਏ, ਮਲਬੇ ਹੇਠਾਂ ਦੱਬੇ ਲੋਕਾਂ ਨੂੰ ਨਹੀਂ ਬਚਾ ਸਕੇ।”
ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ, ਉਸਦੀ ਪਤਨੀ ਅਮਰਜੀਤ ਕੌਰ, ਅਤੇ ਉਨ੍ਹਾਂ ਦੇ ਬੱਚੇ ਏਕੂ, ਗੁਰਲਾਲ ਸਿੰਘ ਵਜੋਂ ਕੀਤੀ ਗਈ ਹੈ।