ਕੇਂਦਰੀ ਬਜਟ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੋਝਾ ਮਜ਼ਾਕ – ਬਰਿੰਦਰਜੀਤ ਕੌਰ ਛੀਨਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਵੱਲੋਂ ਅੱਜ 1 ਫਰਵਰੀ 2025 ਨੂੰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਘੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੇਂਦਰ ਵੱਲੋਂ ਇੱਕ ਕੋਝਾ ਮਜ਼ਾਕ ਕੀਤਾ ਗਿਆ ਹੈ ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਕਸ਼ਮ ਆਂਗਣਵਾੜੀ 0.2 ਨੂੰ ਮਜ਼ਬੂਤ ਬਣਾਉਣ ਬਾਰੇ ਕਹਿ ਕੇ ਸਿਰਫ਼ ਆਂਗਣਵਾੜੀ ਵਰਕਰਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਹੈ ਅਤੇ ਹੋਰ ਜਿੰਨੇ ਵੀ ਮਜ਼ਦੂਰ ਵਰਗ ਹਨ ਸਭ ਨਾਲ ਬਜਟ ਪੇਸ਼ ਕਰਕੇ ਕੋਝਾ ਮਜ਼ਾਕ ਕੀਤਾ ਹੈ। ਜਿਵੇਂ ਕਿ ਇਸ ਸਾਲ ਆਈ ਸੀ ਡੀ ਐਸ ਸਕੀਮ ਨੂੰ ਪੂਰੇ 50 ਸਾਲ ਪੂਰੇ ਹੋਣ ਜਾ ਰਹੇ ਹਨ ।ਪਰ ਵਰਕਰ ਹੈਲਪਰ ਨੂੰ ਅੱਜ ਵੀ ਮਾਮੂਲੀ ਮਾਣਭੱਤਾ 4500 ਤੇ 2250 ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ।
ਇੱਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਕਰਦੀ ਹੈ ਤੇ ਸਕਸ਼ਮ ਆਂਗਣਵਾੜੀ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਬਜਟ ਵਿੱਚ ਇਹ ਸਭ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ।ਦੇਖਿਆ ਜਾਵੇ ਤਾਂ ਆਂਗਣਵਾੜੀ ਵਰਕਰ ਬਹੁਤ ਸਾਰੇ ਕੰਮ ਜਿਵੇਂ ਪੋਸ਼ਣ ਟਰੈਕਰ pmmvy ਚੋਣਾਂ ਦਾ ਕੰਮ ਜਨਗਣਨਾ ਪੈਨਸ਼ਨ ਸਕੀਮ ,ਗਰਭਵਤੀ ਔਰਤਾਂ ਦੁੱਧ ਪਿਲਾਉ ਮਾਵਾਂ ਤੇ , 0-6 ਦੇ ਬਚਿਆਂ ਦੇ ਪੋਸ਼ਣ , ਪੋਸ਼ਣ ਅਭਿਆਨ ,CBE , ਅਤੇ ਬਹੁਤ ਸਾਰੇ ਹੋਰ ਵਾਧੂ ਕੰਮ ਕਰਦੀ ਹੈ।
ਇਸ ਬਜਟ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਵਿੱਚ ਬਹੁਤ ਹੀ ਨਿਰਾਸ਼ਾ ਪਾਈ ਗਈ ਹੈ। ਇਹ ਪੂਰੇ ਦੇਸ਼ ਦੀਆਂ26 ਲੱਖ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਇੱਕ ਬਹੁਤ ਵੱਡਾ ਧੱਕਾ ਹੈ। ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਇਸ ਨਿਰਾਸ਼ਾਜਨਕ ਬਜਟ ਦੀ ਨਿਖੇਧੀ ਕਰਦੀ ਹੈ।