All Latest NewsNationalNews FlashTop BreakingTOP STORIES

Breaking: JNU ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ਿਦ ਨੂੰ ਦੇਸ਼ਧ੍ਰੋਹ ਮਾਮਲੇ ‘ਚ ਵੱਡੀ ਰਾਹਤ, ਪੁਲਿਸ ਨੇ ਕੇਸ ਲਿਆ ਵਾਪਸ

 

JNU ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ਿਦ ਨੂੰ ਦੇਸ਼ਧ੍ਰੋਹ ਮਾਮਲੇ ‘ਚ ਵੱਡੀ ਰਾਹਤ

ਨਵੀਂ ਦਿੱਲੀ-

ਇੱਕ ਵਾਰ ਫਿਰ ਤੋਂ ਦਿੱਲੀ ਪੁਲਿਸ ਨੇ JNU ਦੀ ਸਾਬਕਾ ਵਿਦਿਆਰਥਣ ਦੇ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਇਹ ਹੈ ਕਿ ਜੇਐਨਯੂ (JNU) ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ਿਦ ਨੂੰ ਦੇਸ਼ਧ੍ਰੋਹ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 2019 ਦੇ ਦੇਸ਼ਧ੍ਰੋਹ ਮਾਮਲੇ ਵਿੱਚ ਸ਼ੇਹਲਾ ਰਸ਼ੀਦ ਵਿਰੁੱਧ ਦਾਇਰ ਕੇਸ ਵਾਪਸ ਲੈਣ ਦੀ ਦਿੱਲੀ ਪੁਲਿਸ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਸ਼ੇਹਲਾ ਰਸ਼ੀਦ ਵਿਰੁੱਧ ਕੇਸ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂ) ਦੀ ਸਾਬਕਾ ਨੇਤਾ ‘ਤੇ ਆਪਣੇ ਟਵੀਟਾਂ ਰਾਹੀਂ ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਅਤੇ ਸਦਭਾਵਨਾ ਬਣਾਈ ਰੱਖਣ ਲਈ ਨੁਕਸਾਨਦੇਹ ਕੰਮਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਉਸ ‘ਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਸ਼ੇਹਲਾ ਰਸ਼ੀਦ ‘ਤੇ 18 ਅਗਸਤ, 2019 ਨੂੰ ਜੰਮੂ-ਕਸ਼ਮੀਰ ਅਤੇ ਫੌਜ ਸੰਬੰਧੀ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਸਾਂਝੀਆਂ ਕਰਨ ਦਾ ਦੋਸ਼ ਸੀ। ਸ਼ੇਹਲਾ ਨੇ ਭਾਰਤੀ ਫੌਜ ‘ਤੇ ਕਸ਼ਮੀਰ ਦੇ ਲੋਕਾਂ ‘ਤੇ ਅੱਤਿਆਚਾਰ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਫੌਜ ਨੇ ਸ਼ੇਹਲਾ ਰਸ਼ੀਦ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਇਸਨੂੰ ਝੂਠ ਕਿਹਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 124ਏ, 153ਏ, 153, 504 ਅਤੇ 505 ਤਹਿਤ ਮਾਮਲਾ ਦਰਜ ਕੀਤਾ ਸੀ।

ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਨੇ 27 ਫਰਵਰੀ ਨੂੰ ਇਸਤਗਾਸਾ ਪੱਖ ਵੱਲੋਂ ਦਾਇਰ ਅਰਜ਼ੀ ‘ਤੇ ਇਹ ਹੁਕਮ ਪਾਸ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ਿਦ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਆਪਣੀ ਮਨਜ਼ੂਰੀ ਵਾਪਸ ਲੈ ਲਈ ਹੈ।

ਅਰਜ਼ੀ ਦੇ ਅਨੁਸਾਰ, ਉਪ ਰਾਜਪਾਲ ਦਾ ਹੁਕਮ ਇੱਕ ਸਕ੍ਰੀਨਿੰਗ ਕਮੇਟੀ ਦੀ ਸਿਫਾਰਸ਼ ‘ਤੇ ਆਇਆ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੇ ਰਾਜਪਾਲ ਨੇ ਸਕ੍ਰੀਨਿੰਗ ਕਮੇਟੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਜਪਾਲ ਨੇ 23 ਦਸੰਬਰ, 2024 ਨੂੰ ਪ੍ਰਵਾਨਗੀ ਦੇ ਦਿੱਤੀ।

 

Leave a Reply

Your email address will not be published. Required fields are marked *