Haryana 10th Paper leak: 10ਵੀਂ ਦਾ ਪੇਪਰ ਹੋਇਆ ਲੀਕ
Haryana 10th Paper leak : ਹਰਿਆਣਾ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਪੇਪਰ ਬੀਤੇ ਕੱਲ੍ਹ ਜਿਵੇਂ ਹੀ ਸ਼ੁਰੂ ਹੋਇਆ ਤਾਂ, ਕੁਝ ਹੀ ਮਿੰਟਾਂ ਬਾਅਦ ਪੇਪਰ ਲੀਕ ਦੀ ਸੂਚਨਾ ਵੀ ਸਾਹਮਣੇ ਆ ਗਈ।
ਖਬਰ ਨੂਹ ਤੋਂ ਆ ਰਹੀ ਹੈ ਜਿੱਥੇ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਲੀਕ ਹੋ ਗਿਆ ਅਤੇ ਵਾਇਰਲ ਹੋ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਨੂਹ ਹਾਈ ਸਕੂਲ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਦੱਸ ਦਈਏ ਕਿ 10ਵੀਂ ਜਮਾਤ ਦੇ ਪੇਪਰ ਲੀਕ ਦੀ ਘਟਨਾ ਤੋਂ ਪਹਿਲਾਂ 12ਵੀਂ ਜਮਾਤ ਦੇ ਪੇਪਰ ਲੀਕ ਦੀ ਘਟਨਾ ਸਾਹਮਣੇ ਆਈ ਸੀ ਅਤੇ ਨੂਹ, ਪੁਨਹਾਨਾ ਅਤੇ ਸੋਨੀਪਤ ਵਿੱਚ ਕਈ ਵੀਡੀਓ ਵਾਇਰਲ ਹੋਏ ਸਨ।
12ਵੀਂ ਬੋਰਡ ਦੀ ਪ੍ਰੀਖਿਆ ਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਪੇਪਰ ਵੀ ਲੀਕ ਹੋਇਆ ਸੀ, ਜਿਸ ਤੋਂ ਬਾਅਦ ਇੱਕ ਕੇਂਦਰ ‘ਤੇ ਪੇਪਰ ਰੱਦ ਕਰ ਦਿੱਤਾ ਗਿਆ ਹੈ।
ਪ੍ਰੀਖਿਆ ਦੁਪਹਿਰ 12:30 ਵਜੇ ਸ਼ੁਰੂ ਹੋਈ ਸੀ, ਜਿਸ ਦੇ 15 ਮਿੰਟ ਬਾਅਦ ਪਬਲਿਕ ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਤੋਂ ਪੇਪਰ ਲੀਕ ਹੋ ਗਿਆ।
ਇਸ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਕੁੱਲ 2 ਲੱਖ 93 ਹਜ਼ਾਰ 395 ਵਿਦਿਆਰਥੀ ਬੈਠੇ ਹਨ। ਬੋਰਡ ਵੱਲੋਂ ਇਨ੍ਹਾਂ ਲਈ ਕੁੱਲ 1,431 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਸਿੱਖਿਆ ਵਿਭਾਗ ਨੇ ਧੋਖਾਧੜੀ ਨੂੰ ਲੈ ਕੇ ਹਾਈ ਅਲਰਟ ‘ਤੇ ਰੱਖਿਆ ਹੋਇਆ ਹੈ ਅਤੇ 219 ਫਲਾਇੰਗ ਸਕੁਐਡ ਬਣਾਏ ਗਏ ਹਨ। ਖ਼ਬਰ ਸ੍ਰੋਤ-ਪੀਟੀਸੀ