IMD Alert: ਪੰਜਾਬ ‘ਚ 2 ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
Rain Alert –
ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਿੱਚ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਸੂਬੇ ਅੰਦਰ 27 ਅਤੇ 28 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅੱਜ ਅਤੇ ਕੱਲ ਨੂੰ ਪੰਜਾਬ ਵਿੱਚ ਬਾਰਿਸ਼ ਪੈਣ ਬਾਰੇ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਦੋ ਦਿਨ ਮੌਸਮ ਆਮ ਰਹੇਗਾ ਜਦੋਂ ਕਿ 27 ਜੁਲਾਈ ਤੋਂ ਬਾਰਿਸ਼ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਜਾਵੇਗਾ।
ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਅਤੇ ਕੱਲ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਚ 48 ਘੰਟਿਆਂ ਦੌਰਾਨ ਸੂਬੇ ਦੀ ਸਥਿਤੀ ਆਮ ਵਰਗੀ ਹੀ ਰਹਿਣ ਵਾਲੀ ਹੈ। ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈ ਰਹੇ ਮੀਂਹ ਕਾਰਨ ਫਸਲਾਂ ਡੁੱਬ ਚੁੱਕੀਆਂ ਹਨ ਅਤੇ ਆਵਾਜਾਈ ਵੀ ਕਾਫੀ ਜਿਆਦਾ ਪ੍ਰਭਾਵਿਤ ਹੋ ਰਹੀ ਹੈ। ਮੋਗਾ ਦੇ ਵਿੱਚ ਮੀਂਹ ਦਾ ਕਹਿਰ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਈ ਏਕੜ ਫਸਲਾਂ ਮੀਂਹ ਦੇ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਇਸ ਤੋਂ ਇਲਾਵਾ ਦੋ ਤਿੰਨ ਜਗਾਵਾਂ ਤੋਂ ਸੜਕਾਂ ਵੀ ਪਾਣੀ ਵਿੱਚ ਵਹਿ ਚੁੱਕੀਆਂ ਹਨ।
ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਵਿੱਚ 37.3 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 32.6, ਲੁਧਿਆਣਾ ਵਿੱਚ 34.2, ਪਟਿਆਲਾ ਵਿੱਚ 36.2, ਬਠਿੰਡਾ ਵਿੱਚ 36.5, ਫਰੀਦਕੋਟ ਵਿੱਚ 34.5, ਮੋਹਾਲੀ ਵਿੱਚ 34.8 ਅਤੇ ਹੁਸ਼ਿਆਰਪੁਰ ਵਿੱਚ 33.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

