ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਆਂ ਦੇ ਵਿਹੜੇ ਮਨਾਇਆ ਬਾਲ ਮੇਲਾ
ਸਰਕਾਰੀ ਸਕੂਲ ਹੁਣ ਕਿਸੇ ਤੋਂ ਘੱਟ ਨਹੀਂ ਰਹਿਣਗੇ -ਪ੍ਰਿੰਸੀਪਲ ਬੁੱਧ ਰਾਮ
ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਆਂ ਨੇ ਨਵੀਂ ਦਾਖਲਾ ਮੁਹਿੰਮ ਦਾ ਕੀਤਾ ਆਗਾਜ -ਜੋਗਿੰਦਰ ਸਿੰਘ ਲਾਲੀ ਸੈਂਟਰ ਹੈਡ ਟੀਚਰ ਟਾਹਲੀਆ
ਸਰਕਾਰੀ ਸਕੂਲਾਂ ਦੀ ਵਿਲੱਖਣ ਪਹਿਚਾਨ ਬਣਾਉਂਦੇ ਹਨ ਇਸ ਤਰ੍ਹਾਂ ਦੇ ਪ੍ਰੋਗਰਾਮ -ਡਿਪਟੀ ਡੀਈਓ ਮਦਨ ਲਾਲ ਕਟਾਰੀਆ
ਪੰਜਾਬ ਨੈੱਟਵਰਕ, ਬੁਢਲਾਡਾ
ਤਹਿਸੀਲ ਦੇ ਪਿੰਡ ਟਾਹਲੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ 15 ਫਰਵਰੀ 2025 ਨੂੰ ਸਕੂਲ ਦੇ ਗਰਾਉਂਡ ਵਿੱਚ ਬਾਲ ਮੇਲਾ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਕੋਰੀਓਗਰਾਫੀ, ਗੀਤਾਂ, ਡਾਂਸ, ਫੈਨਸੀ ਡਰੈਸ ਮੁਕਾਬਲੇ, ਅੰਗਰੇਜ਼ੀ ਪੜ੍ਹਨ ਮੁਕਾਬਲੇ, ਲੋਕ ਗੀਤ ਦੀਆਂ ਆਇਟਮਾ ਦੀ ਦੀ ਪੇਸ਼ਕਾਰੀ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪਿੰਡ ਦੇ ਪਤਵੰਤੇ ਸੱਜਣਾਂ, ਗ੍ਰਾਮ ਪੰਚਾਇਤ, ਜ਼ਿਲਾ ਸਿੱਖਿਆ ਅਫਸਰ ਮਾਨਸਾ, ਹਲਕਾ ਵਿਧਾਇਕ ਬੁੱਧ ਰਾਮ ਦਾ ਮਨ ਮੋਹ ਲਿਆ।
ਸੈਂਟਰ ਹੈਡ ਟੀਚਰ ਜੋਗਿੰਦਰ ਸਿੰਘ ਲਾਲੀ ਦੀ ਅਗਵਾਈ ਵਿੱਚ ਪੂਰਾ ਦਿਨ ਚੱਲੇ ਬਾਲ ਮੇਲਾ, ਹੋਣਹਾਰ ਬੱਚਿਆਂ ਦਾ ਸਨਮਾਨ ਅਤੇ ਨਵਾਂ ਦਾਖਲਾ ਮੁਹਿੰਮ ਪ੍ਰੋਗਰਾਮ ਵਿੱਚ ਲਗਭਗ ਸਕੂਲ ਬੱਚਿਆਂ ਤੋਂ ਇਲਾਵਾ ਪਿੰਡ ਦੇ 300 ਵਸਨੀਕਾ ਨੇ ਭਾਗ ਲੈ ਕੇ ਪ੍ਰੋਗਰਾਮ ਦੀ ਸ਼ਾਨ ਵਿੱਚ ਵਾਧਾ ਕੀਤਾ।
ਇਸ ਮੌਕੇ ਤੇ ਬੋਲਦਿਆਂ ਸੈਂਟਰ ਹੈਡ ਟੀਚਰ ਸਟੇਟ ਆਵਾਰਦੀ ਜੋਗਿੰਦਰ ਸਿੰਘ ਲਾਲੀ, ਜ਼ਿਲਾ ਸਿੱਖਿਆ ਅਫਸਰ ਮਾਨਸਾ ਮਦਨ ਲਾਲ ਕਟਾਰੀਆ, ਹਲਕਾ ਵਿਧਾਇਕ ਬੁਧ ਰਾਮ, ਕੋਆਰਡੀਨੇਟਰ ਅੰਮ੍ਰਿਤ ਵੀਰ ਸਿੰਘ, ਉੱਗੇ ਫਿਲਮਕਾਰ ਸਰਦਾਰ ਦਰਸ਼ਨ ਸਿੰਘ ਘਾਰੂ, ਸੰਤੋਖ ਸਾਗਰ ਨੇ ਬੋਲਦਿਆਂ ਪਿੰਡ ਦੇ ਪਤਵੰਤਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਸਰਕਾਰ ਦੀਆਂ ਸਹੂਲਤਾਂ ਅਤੇ ਸਰਕਾਰ ਵੱਲੋਂ ਦਿੱਤੀ ਗਈ ਵਧੀਆ ਪੜ੍ਹਾਈ ਦਾ ਫਾਇਦਾ ਉਠਾਉਣ।
ਸਟੇਜ ਸੰਚਾਲਨ ਦੀ ਜਿੰਮੇਵਾਰੀ ਅਧਿਆਪਕਾਂ ਆਸ਼ਾਰਾਣੀ, ਜਸਪ੍ਰੀਤ ਕੌਰ, ਬਲਜਿੰਦਰ ਸਿੰਘ ਅਤੇ ਸੀਐਚਟੀ ਸਰਦਾਰ ਜੋਗਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਜੋਗਿੰਦਰ ਸਿੰਘ ਨੇ ਜਿੱਥੇ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉੱਥੇ ਨਾਲ ਹੀ ਆਪਣੇ ਸਾਥੀ ਸਟਾਫ ਮੈਂਬਰਾਂ ਸਰਦਾਰ ਬਲਜਿੰਦਰ ਸਿੰਘ, ਸਰਦਾਰ ਜੱਗੜ ਸਿੰਘ, ਸਰਦਾਰ ਜਗਦੀਸ਼ ਸਿੰਘ, ਸਰਦਾਰ ਮੇਲਾ ਸਿੰਘ, ਦੀ ਬੇਅੰਤ ਕੌਰ, ਸ਼੍ਰੀਮਤੀ ਆਸ਼ਾ ਰਾਣੀ, ਸ੍ਰੀਮਤੀ ਜਸਪ੍ਰੀਤ ਕੌਰ ਦੇ ਕੰਮ ਦੀ ਬਹੁਤ ਸ਼ਲਾਗਾ ਕੀਤੀ। ਇਸ ਮੌਕੇ ਤੇ ਹੋਣਹਾਰ ਬੱਚਿਆਂ, ਸਕੂਲ ਅਧਿਆਪਕਾਂ, ਸਿੱਖਿਆ ਪ੍ਰਬੰਧ ਨਾਲ ਜੁੜੀਆਂ ਸ਼ਖਸ਼ੀਅਤਾਂ, ਸਮਾਜ ਸੇਵੀਆਂ ਨੂੰ ਇਲਾਕਾ ਵਿਧਾਇਕ ਬੁੱਧਰਾਮ, ਪਿੰਡ ਦੀ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ, ਜਿਲਾ ਸਿੱਖਿਆ ਅਫਸਰ ਮਾਨਸਾ ਮਦਨ ਕਟਾਰੀਆ, ਸਮਾਜ ਸੇਵੀ ਸੁਖਜੀਤ ਸਿੰਘ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਵੱਲੋਂ ਪਿੰਡ ਦੀ ਪੰਚਾਇਤ, ਜਿਲਾ ਸਿੱਖਿਆ ਅਫਸਰ ਮਾਨਸਾ ਅਤੇ ਹਲਕਾ ਵਿਧਾਇਕ ਬੁਧ ਰਾਮ ਨੂੰ ਸੈਂਟਰ ਹੈਡ ਟੀਚਰ ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ ਦੀ ਰਹਿਣਨਮਾਈ ਵਿੱਚ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਪਿੰਡ ਟਾਹਲੀਆਂ ਦੇ ਵਸਨੀਕਾਂ ਵੱਲੋਂ ਸਕੂਲ ਮੁਖੀ ਸਰਦਾਰ ਜੋਗਿੰਦਰ ਸਿੰਘ ਲਾਲੀ ਦੀਆਂ ਪਿੰਡ ਅਤੇ ਸਕੂਲ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨਾਂ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।