All Latest NewsNews FlashPunjab News

ਕਾਮਰੇਡ ਜਗਦੀਸ਼ ਧਰਮੂ ਵਾਲਾ ਦੀ ਬਰਸੀ ਨੂੰ ਸਮਰਪਿਤ ਸਿਧਾਂਤਕ ਅਤੇ ਜਥੇਬੰਦਕ ਕੈਂਪ ਦਾ ਆਯੋਜਨ!

 

ਬਨੇਗਾ ਕਾਨੂੰਨ ਪਾਸ ਕਰਾਉਣ ਲਈ “ਬਨੇਗਾ ਵਲੰਟੀਅਰਜ਼” ਦੇ ਰੂਪ ਚ ਕੰਮ ਕਰਨ ਨੌਜਵਾਨ:-ਛਾਂਗਾਰਾਏ,ਘੁਬਾਇਆ

ਤਕਨੀਕੀ ਤਰੁੱਟੀਆਂ ਦੂਰ ਕਰਕੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵਜ਼ੀਫੇ ਜ਼ਾਰੀ ਕਰੇ ਵਿਭਾਗ:-ਢਾਬਾਂ, ਸਟਾਲਿਨ ਲਮੋਚੜ

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਹੇ ਮਰਹੂਮ ਆਗੂ ਸਾਥੀ ਜਗਦੀਸ਼ ਧਰਮੂ ਵਾਲਾ ਦੀ ਬਰਸੀ ਨੂੰ ਸਮਰਪਿਤ ਘੁਬਾਇਆ ਵਿਖੇ ਸਿਧਾਂਤਕ ਅਤੇ ਜਥੇਬੰਦਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

ਇਸ ਕੈਂਪ ਵਿੱਚ ਸਾਥੀ ਚਰਨਜੀਤ ਛਾਂਗਾ ਰਾਏ ਅਤੇ ਪਰਮਜੀਤ ਢਾਬਾਂ ਨੇ ਆਏ ਹੋਏ ਨੌਜਵਾਨਾਂ ਨੂੰ ਸਿਧਾਂਤਕ ਅਤੇ ਜਥੇਬੰਦਕ ਸੇਧ ਦਿੱਤੀ। ਕੈਂਪ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਾਉਣ ਅਤੇ ਰੁਕੇ ਵਜੀਫਿਆਂ ਨੂੰ ਜਾਰੀ ਕਰਵਾਉਣ ਲਈ ਵੀ ਟ੍ਰੇਨਿੰਗ ਦਿੱਤੀ ਗਈ। ਉਹ ਸਾਰੀ ਕਿਰਤੀ ਲਾਭਪਾਤਰੀਆਂ ਦੇ ਵਿਦਿਆਰਥੀ ਬੱਚਿਆਂ ਦੇ ਵਜੀਫੇ ਜਾਰੀ ਕਰਵਾਉਣ ਲਈ ਤਕਨੀਕੀ ਤਰੁੱਟੀਆਂ ਨੂੰ ਦੂਰ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਕੈਂਪ ਵਿੱਚ ਪਹੁੰਚੇ ਨੌਜਵਾਨਾਂ ਨੂੰ ਸਰਬ ਭਾਰਤ ਨੌਜਵਾਨ ਸਭਾ ਪਿੰਡ ਦੀ ਇਕਾਈ ਦੇ ਪ੍ਰਧਾਨ ਬਲਦੇਵ ਘੁਬਾਇਆ ਵੱਲੋਂ ਜੀ ਆਇਆ ਕਿਹਾ ਗਿਆ ਅਤੇ ਨੌਜਵਾਨ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਡਾਕਟਰ ਬਲਵਿੰਦਰ ਘੁਬਾਇਆ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਤਰ੍ਹਾਂ ਦੇ ਹੋਰ ਵੀ ਕੈਂਪ ਲਗਵਾਉਣਗੇ। ਇਸ ਮੌਕੇ ਸਾਥੀ ਜੰਮੂ ਰਾਮ ਬਨਵਾਲਾ, ਸਟਾਲਿਨ ਲਮੋਚੜ,ਸੁਰਿੰਦਰ ਬਾਹਮਣੀ ਵਾਲਾ ਅਤੇ ਕ੍ਰਿਸ਼ਨ ਧਰਮੂ ਵਾਲਾ ਨੇ ਵੀ ਸਬੋਧਨ ਕੀਤਾ।

ਇਸ ਮੌਕੇ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਾਥੀ ਚਰਨਜੀਤ ਛਾਂਗਾ ਰਾਏ ਅਤੇ ਜ਼ਿਲਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ ਨੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ “ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ” (ਬਨੇਗਾ) ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਨੌਜਵਾਨਾਂ ਨੂੰ “ਬਨੇਗਾ ਵਲੰਟੀਅਰਜ਼” ਬਣਕੇ ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਕਰਕੇ ਕੰਮ ਕਰਨਾ ਪਵੇਗਾ।

ਇਸ ਮੌਕੇ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਵਿਦਿਆਰਥੀ ਬੱਚਿਆਂ ਤੇ ਵਜ਼ੀਫੇ ਜਾਰੀ ਨਾ ਹੋਣ ਦਾ ਜ਼ਿਕਰ ਕਰਦਿਆਂ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਦੇ ਸੂਬਾ ਮੀਤ ਸਕੱਤਰ ਪਰਮਜੀਤ ਢਾਬਾਂ ਅਤੇ ਏਆਈਐਸਐਫ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਸਾਥੀ ਸਟਾਲਿਨ ਲਮੋਚੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਜਾਰੀ ਕਰਵਾਉਣ ਲਈ ਕਈ ਤਕਨੀਕੀ ਤਰੁੱਟੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਤਕਨੀਕੀ ਤਰੁੱਟੀਆਂ ਤੁਰੰਤ ਦੂਰ ਕਰਕੇ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਦੇ ਵਜ਼ੀਫੇ ਤੁਰੰਤ ਜਾਰੀ ਕੀਤੇ ਜਾਣ। ਕੈਂਪ ਵਿੱਚ ਨਵੇਂ ਆਏ ਹੋਏ ਵਿਦਿਆਰਥੀਆਂ ‘ਤੇ ਨੌਜਵਾਨਾਂ ਨੇ ਇਸ ਕੈਂਪ ਵਿੱਚ ਵੱਡਾ ਉਤਸਾਹ ਲਿਆ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਕੈਂਪਾਂ ਵਿੱਚ ਆਉਣ ਦਾ ਵਿਸ਼ਵਾਸ ਦਿਵਾਇਆ।

ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਖਜ਼ਾਨਚੀ ਸੁਰਿੰਦਰ ਬਾਹਮਣੀ ਵਾਲਾ, ਨੌਜਵਾਨ ਆਗੂ ਕਰਨੈਲ ਬੱਗੇ ਕੇ,ਰਾਜੂ ਟਾਹਲੀ ਵਾਲਾ,ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਦੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬੰਨਵਾਲਾ,ਕਰਨ ਹਜ਼ਾਰਾ,ਜੋਗਿੰਦਰ ਮੁਰਕਵਾਲਾ, ਕੁਲਵਿੰਦਰ ਸਿੱਧੂ ਵਾਲਾ, ਲਵਪ੍ਰੀਤ ਸੁਖੇਰਾ,ਰਾਜਵਿੰਦਰ ਹਜ਼ਾਰਾ,ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਅਕੁੰਸ਼ਦੀਪ ਸਿੱਧੂ ਵਾਲਾ,ਅਮਨ ਸਿੰਘ ਬਜੀਦਾ ਅਤੇ ਪ੍ਰੇਮ ਸਿੰਘ ਸੰਤੋਖਾ ਨੇ ਵੀ ਸੰਬੋਧਨ ਕੀਤਾ।

 

Leave a Reply

Your email address will not be published. Required fields are marked *