ਸੱਥ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸੱਥ ਦੇ ਦੇ ਸਾਲ ਪੂਰੇ ਹੋਣ ਤੇ ਬਹੁਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਰਾਜਵਿੰਦਰ ਸਿੰਘ ਗੱਡੂ, ਗੁਰਮੀਤ ਸਿੰਗਲ ਅਤੇ ਮਲਕੀਤ ਸਿੰਘ ਔਜਲਾ ਸ਼ਾਮਿਲ ਹੋਏ।
ਸ਼ੁਰੂ ਵਿੱਚ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਰਿਪੋਰਟ ਪੜ੍ਹੀ ਗਈ।ਸਾਰਿਆਂ ਵੱਲੋਂ ਥੋੜੇ ਸਮੇਂ ਵਿੱਚ ਕੀਤੇ ਲਗਾਤਾਰ ਕਵੀ ਦਰਬਾਰ,ਗਿਆਰਾਂ ਪੁਸਤਕਾਂ ਦੇ ਲੋਕ ਅਰਪਣ ਸਮਾਗਮ,ਵੱਖ-ਵੱਖ ਸ਼ਖਸੀਅਤਾਂ ਦੇ ਸਨਮਾਨ,ਨਾਮਵਰ ਲੇਖਕਾਂ ਦੇ ਰੂ-ਬ-ਰੂ ਪ੍ਰੋਗਰਾਮ ਅਤੇ ਸੱਥ ਦੇ ਮੈਂਬਰਾਂ ਦਾ ਇੱਕ ਸਾਂਝਾ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਕਰਵਾਉਣਾ ਆਦਿ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਖਾਲਸਾ ਕਵੀਸ਼ਰੀ ਜੱਥਾ ਗਿਆਨੀ ਰਛਪਾਲ ਸਿੰਘ ਦੇ ਜੱਥੇ ਵੱਲੋਂ ਕਵੀਸ਼ਰੀ ਪੇਸ਼ ਕਰਨ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ,ਡਾ.ਸੰਗੀਤਾ ਸ਼ਰਮਾ,ਨੀਲਮ ਨਾਰੰਗ,ਗੋਪਾਲ ਸ਼ਰਮਾ,ਮਲਕੀਤ ਸਿੰਘ ਨਾਗਰਾ,ਮੰਦਰ ਗਿੱਲ ਸਾਹਿਬਚੰਦੀਆ,ਜਗਤਾਰ ਸਿੰਘ ਜੋਗ,ਖੁਸ਼ੀ ਰਾਮ ਨਿਮਾਣਾ,ਜਗਦੇਵ ਸਿੰਘ ਰਡਿਆਲਾ,ਰਮਨਿੰਦਰ ਚੌਹਾਨ,ਧਿਆਨ ਸਿੰਘ ਕਾਹਲੋਂ ,ਮਨਜੀਤ ਕੌਰ ਮੁਹਾਲੀ,ਪ੍ਰਤਾਪ ਪਾਰਸ ਗੁਰਦਾਸਪੁਰੀ, ਬਲਵਿੰਦਰ ਢਿੱਲੋਂ,ਗੁਰਮੀਤ ਸਿੰਗਲ,ਜਗਚਰਣ ਸਿੰਘ,ਸਾਂਈ ਸਕੇਤੜੀ ਵਾਲਾ,ਪ੍ਰੋ.ਕੇਵਲ ਜੀਤ ਕੰਵਲ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ।
ਦੂਜੇ ਸੱਭਿਆਚਾਰਕ ਦੌਰ ਵਿੱਚ ਗਾਇਕ ਰਵਿੰਦਰ ਰਵੀ ਨੇ “ਮਨ ਲਾ ਲਿਆ ਬੇਪ੍ਰਵਾਹ ਦੇ ਨਾਲ “ਕਾਫੀ ਗਾ ਕੇ ਆਪਣੇ ਪ੍ਰੋਢ ਗਾਇਕ ਹੋਣ ਦਾ ਸਬੂਤ ਦਿੱਤਾ।ਰਤਨ ਬਾਬਕ ਵਾਲਾ ਨੇ ਤੂੰਬੀ ਨਾਲ ਜੈਮਲ ਫੱਤਾ ਗਾਇਆ। ਰਵਿੰਦਰ ਸਿੰਘ ਲੁਬਾਣਾ ਨੇ ਛੱਲਾ ਅਤੇ ਵਧੀਆ ਸਮਾਜਿਕ ਗੀਤ ਪੇਸ਼ ਕੀਤੇ ।ਗੁਰਵਿੰਦਰ ਗੁਰੀ ਨੇ ਆਪਣੀ ਮਿੱਠੀ ਸੁਰੀਲੀ ਅਵਾਜ਼ ਵਿਚ ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ ਅਤੇ ਟੱਪੇ ਗਾ ਕੇ ਰੰਗ ਬੰਨ੍ਹ ਦਿੱਤਾ। ਅਮਰਜੀਤ ਮੱਟੂ ਨੇ ਹਾਸਰਸ ਸਕਿੱਟਾਂ ਨਾਲ ਆਪਣਾ ਗੀਤ ਗਾ ਕੇ ਖੂਬ ਤਾੜੀਆਂ ਬਟੋਰੀਆਂ॥
ਅਖੀਰ ਵਿੱਚ ਸੱਥ ਦੇ ਸਕੱਤਰ ਪਿਆਰਾ ਸਿੰਘ ਰਾਹੀ ਨੇ ਆਪਣੇ ਲਿਖੇ ਟੱਪੇ, ਅਤੇ ਆਪਣੀਆਂ ਲਿਖੀਆਂ ਸਾਹਿਤਕ ਬੋਲੀਆਂ ਨਾਲ ਗਿੱਧੇ ਭੰਗੜੇ ਦੀਆਂ ਬੋਲੀਆਂ ਗਾ ਕੇ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ।ਸਾਰਿਆਂ ਨੇ ਬਹੁਤ ਪਸੰਦ ਕੀਤਾ।ਹਰਮੋਨੀਅਮ ਤੇ ਰਵਿੰਦਰ ਰਵੀ ਅਤੇ ਢੋਲਕ ਤੇ ਸਾਥ ਮਾਸਟਰ ਸੰਨੀ ਨੇ ਦਿੱਤਾ।
ਇਸ ਸਮਾਗਮ ਵਿੱਚ ਗੁ਼ਰਸ਼ਰਨ ਸਿੰਘ ਕਾਕਾ,ਨਵਨੀਤ ਕੁਮਾਰ,ਦਵਿੰਦਰ,ਮੋਹਨ ਸਿੰਘ ਪ੍ਰੀਤ,ਨਿਰੰਜਨ ਸਿੰਘ,ਕੁਲਵੀਰ ਸਿੰਘ,ਗੁਰਮਿੰਦਰ ਸਿੰਘ,ਕੁਲਦੀਪ ਕਮਲ, ਜਗਤਾਰ ਸਿੰਘ ,ਨਰਿੰਦਰ ਸਿੰਘ ਐਡਵੋਕੇਟ,ਜਸਮਿੰਦਰ ਸਿੰਘ ਰਾਉ,ਸੁਖਮਿੰਦਰ ਸਿੰਘ ਪਠਾਣੀਆਂ,ਰਣਜੀਤ ਕੌਰ ਕਾਈਨੌਰ,ਜੋਗਿੰਦਰ ਸਿੰਘ ਜੋਗ, ਬਾਦਲ ਘਵੱਦੀ,ਹਰਦੇਵ ਕੋਮਲ,ਹਿੱਤ ਅਭਿਲਾਸ਼ੀ,ਮਮਤਾ ਸੂਦ,ਦਿਨੇਸ਼ ਗੰਭੀਰ ,ਸੁਖਦੀਪ ਸਿੰਘ,ਸਿਮਰਨਜੀਤ ਕੌਰ,ਹਰਕੀਰਤ ਸਿੰਘ ,ਕੇਸਰ ਸਿੰਘ ਇਨਸਪੈਕਟਰ ਅਤੇ ਬਲਦੇਵ ਸਿੰਘ ਬਿੰਦਰਾ ਨੇ ਵੀ ਸ਼ਿਰਕਤ ਕੀਤੀ॥
ਸੱਥ ਵੱਲੋਂ ਸਾਰੇ ਕਲਾਕਾਰਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਵਧੀਆ ਢੰਗ ਨਾਲ ਕੀਤਾ ਗਿਆ।ਇਉਂ ਇਹ ਪ੍ਰੋਗਰਾਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪੰਨ ਰੋਇਆ।ਅਖੀਰ ਵਿੱਚ ਰਾਜਵਿੰਦਰ ਸਿੰਘ ਗੱਡੂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।