Chandigarh News: ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਪੰਜਾਬ/ ਚੰਡੀਗੜ੍ਹ ਦੀ ਅਹਿਮ ਮੀਟਿੰਗ

All Latest NewsNews FlashPunjab News

 

-ਮੀਟਿੰਗ ਦੌਰਾਨ ਲੋਕਾਂ ਨੂੰ ਕਿਵੇਂ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਬਾਰੇ ਚਰਚਾ ਕੀਤੀ ਗਈ

ਮੀਡੀਆ ਪੀਬੀਐੱਨ, ਚੰਡੀਗੜ੍ਹ-

ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਪੰਜਾਬ, ਚੰਡੀਗੜ੍ਹ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਡਾਕਟਰ ਇੰਦਰਜੀਤ ਕੌਰ ਪ੍ਰਧਾਨ ਨੌਰਥ ਜੋਨ AICWC, ਇਕਬਾਲ ਸਿੰਘ ਬੱਲ ਪ੍ਰਧਾਨ ਪੰਜਾਬ/ ਚੰਡੀਗੜ੍ਹ, ਜਨਰਲ ਸੈਕਟਰੀ ਹਰਦੀਪ ਸਿੰਘ ਅਤੇ ਰਵਿੰਦਰ ਕੌਰ ਮਹਿਲਾ ਵਿੰਗ (ਚੰਡੀਗੜ੍ਹ) ਦੀ ਮੀਡੀਆ ਸਲਾਹਕਾਰ ਹਾਜ਼ਰ ਰਹੇ।

ਮੀਟਿੰਗ ਦੌਰਾਨ ਵਿਕਯਾਤ ਸਾਹਣੀ ਅਤੇ ਦੇਵੇਂਦਰ ਤਿਵਾੜੀ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਕਿਵੇਂ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਬਾਰੇ ਚਰਚਾ ਕੀਤੀ ਗਈ।

ਮੈਡਮ ਇੰਦਰਜੀਤ ਕੌਰ ਨੇ ਦੱਸਿਆ ਕਿ ਸਾਡੀ ਇਹ ਮੀਟਿੰਗ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਨੁੰ ਵੱਧ ਤੋਂ ਵੱਧ ਜਾਗਰੂਕ ਕਰਨ ਬਾਰੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ, ਆਉਣ ਵਾਲੇ ਸਮੇਂ ਵਿੱਚ ਇੱਕ ਏਜੰਡਾ ਤਿਆਰ ਕੀਤਾ ਜਾਵੇਗਾ ਕਿ, ਲੋਕਾਂ ਨੂੰ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਕਿ, ਉਨ੍ਹਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਇਕਬਾਲ ਸਿੰਘ ਬੱਲ ਨੇ ਕਿਹਾ ਕਿ, ਇੱਕ ਖਪਤਕਾਰ ਵਜੋਂ ਅਧਿਕਾਰਾਂ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਮਾਰਕੀਟ ਨੂੰ ਕੁਝ ਨੈਤਿਕਤਾ ਅਤੇ ਕਦਰਾਂ-ਕੀਮਤਾਂ ‘ਤੇ ਚੱਲਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਅਧਿਕਾਰਾਂ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹੁੰਦੇ ਤਾਂ, ਕੁੱਝ ਸ਼ੈਤਾਨ ਲੋਕ ਸਾਡਾ ਸੋਸ਼ਣ ਕਰ ਸਕਦੇ ਹਨ।

ਜਨਰਲ ਸੈਕਟਰੀ ਹਰਦੀਪ ਸਿੰਘ ਨੇ ਦੱਸਿਆ ਕਿ ਅਧਿਕਾਰਾਂ ਦੀ ਜਾਗਰੂਕਤਾ, ਖਪਤਕਾਰਾਂ ਦੇ ਰੂਪ ਵਿੱਚ ਸਾਡੇ ਲਾਭਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਅਤੇ ਬਾਜ਼ਾਰ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਨੈਤਿਕ ਪ੍ਰਵਾਹ ਨੂੰ ਸਮਰੱਥ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ।

ਮੀਡੀਆ ਸਲਾਹਕਾਰ ਰਵਿੰਦਰ ਕੌਰ ਨੇ ਮੀਟਿੰਗ ਦੌਰਾਨ ਸਰਕਾਰ ਖਪਤਕਾਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਅਧਿਕਾਰਾਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦੀ ਰਹਿੰਦੀ ਹੈ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਨ ਅਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਖਪਤਕਾਰਾਂ ਲਈ ਇਹਨਾਂ ਅਧਿਕਾਰਾਂ ਬਾਰੇ ਸਿੱਖਿਅਤ ਹੋਣਾ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਦਾ ਅਭਿਆਸ ਕਰਨਾ ਮਹੱਤਵਪੂਰਨ ਹੈ।

ਇਸ ਮੌਕੇ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ, ਆਉਂਦੇ ਦਿਨਾਂ ਵਿੱਚ ਇੱਕ ਏਜੰਡਾ ਤਿਆਰ ਕੀਤਾ ਜਾਵੇ ਤਾਂ ਅਤੇ ਉਸ ਹਿਸਾਬ ਦੇ ਨਾਲ ਅੱਗੇ ਲੋਕਾਂ ਵਿੱਚ ਜਾ ਕੇ ਸਾਡੀਆਂ ਟੀਮਾਂ ਉਨ੍ਹਾਂ ਨੂੰ, ਉਨ੍ਹਾਂ (ਲੋਕਾਂ) ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਗੀਆਂ।

Media PBN Staff

Media PBN Staff

Leave a Reply

Your email address will not be published. Required fields are marked *