ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧਣ ਦੇ ਆਸਾਰ! ਸਰਕਾਰੀ ਫੈਸਲੇ ਦੀ ਉਡੀਕ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਲਗਾਤਾਰ ਠੰਡ ਵਧਦੀ ਜਾ ਰਹੀ ਹੈ ਅਤੇ ਕੁਝ ਥਾਵਾਂ ਤੋਂ ਮੀਂਹ ਪੈਣ ਦੀ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ, ਸੂਬੇ ਅੰਦਰ 31 ਦਸੰਬਰ 2024 ਤੱਕ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ, ਜਿਸਨੂੰ ਵਧਾਉਣ ਬਾਰੇ ਸਰਕਾਰ ਕਿਸੇ ਵੀ ਸਮੇਂ ਫੈਸਲਾ ਲੈ ਸਕਦੀ ਹੈ।
ਹਾਲਾਂਕਿ ਜਦੋਂ ਤਕ ਛੁੱਟੀਆਂ ਵਧਣ ਦੀ ਪੁਸ਼ਟੀ ਜਾਂ ਫਿਰ ਸਰਕਾਰੀ ਪੱਤਰ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਲ ਹੈ। ਵੈਸੇ ਮੰਨਿਆ ਇਹ ਜਾ ਰਿਹਾ ਕਿ, ਛੋਟੇ ਬੱਚਿਆਂ ਲਈ ਸਰਕਾਰੀ ਛੁੱਟੀਆਂ ਵਧਾ ਸਕਦੀ ਹੈ, ਜਦੋਂਕਿ ਬਾਕੀ ਕਲਾਸਾਂ ਲਈ ਸਕੂਲ ਲੱਗਣ ਦਾ ਸਮਾਂ ਬਦਲ ਸਕਦਾ ਹੈ।
ਇਥੇ ਜ਼ਿਕਰ ਕਰਨਾ ਬਣਦਾ ਹੈ ਕਿ, ਪੰਜਾਬ ਸਰਕਾਰ ਵੱਲੋਂ ਠੰਡ ਕਾਰਨ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ। ਪਰ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਅਤੇ ਸੂਬੇ ਵਿੱਚ ਹੋਈ ਗੜੇਮਾਰੀ ਦੇ ਕਾਰਨ ਠੰਡ ਵਧ ਗਈ ਹੈ।