ਨਵਾਂ ਸਾਲ /- ਪੜ੍ਹੋ ਜਸਵੀਰ ਸੋਨੀ ਦੀ ਕਲਮ ਤੋਂ
ਨਵੇਂ ਸਾਲ ਖ਼ੁਸ਼ਾਮਦੀਦ ਮੈਂ ਕੀ ਆਖਾਂ,
ਗੱਲਾਂ ਮੁੱਕੀਆਂ ਨਹੀਂ ਪੁਰਾਣੀਆਂ ਜੀ।
ਯੁੱਗ ਬੀਤੇ ਨਹੀਂ ਹੈ ਫ਼ਰਕ ਆਇਆ,
ਸਮਾਜ ਚ ਵੰਡਾਂ ਨੇ ਜੋ ਕਾਣੀਆਂ ਜੀ।
ਪੁਰਾਣੇ ਬੀਤੇ ਨਵੇਂ ਕਿੰਨੇ ਸਾਲ ਆਏ,
ਓਹੀ ਚਾਟੀਆਂ ਓਹੀ ਮਧਾਣੀਆਂ ਜੀ।
ਫੁੱਟਪਾਥਾਂ ਤੇ ਅਜ਼ੇ ਵੀ ਹੈ ਰੈਣ ਬਸੇਰਾ,
ਬਿਸਤਰ ਧਰਤੀ ਚਾਦਰਾਂ ਤਾਣੀਆਂ ਜੀ।
ਰੋਟੀ ਲਈ ਵਿਕਦੀਆਂ ਜਿਸਮ ਜ਼ਮੀਰਾਂ,
ਗੁਫ਼ਤਗੂ ਕਰਦੀਆਂ ਧਿਆਣੀਆਂ ਜੀ।
ਨਵੇਂ ਸਾਲ ਦੀਆਂ ਜੂਠੀ ਪੱਤਲਾਂ ਦੇ ਚੋਂ,
ਰੋਟੀ ਲੱਭਣਗੀਆਂ ਭੁੱਖਣ ਭਾਣੀਆਂ ਜੀ।
ਤੁਰ ਗਏ ਪਿੱਛੋਂ ਗਾਉਣਗੇ ਗੀਤ ਲੋਕੀਂ,
ਸੋਨੀ ਲਿਖੀਆਂ ਜੋ ਸੱਚ ਕਹਿਣੀਆਂ ਜੀ।
ਜਸਵੀਰ ਸੋਨੀ