ਵਨ ਰੈਂਕ-ਵਨ ਪੈਨਸ਼ਨ! ਮੁਲਾਜ਼ਮਾਂ ਦੀ ਬਰਬਾਦੀ ਦਾ 10 ਸਾਲ ਪਹਿਲਾਂ ਬੱਝ ਗਿਆ ਸੀ ਮੁੱਢ
ਵਨ ਰੈਂਕ ਵਨ ਪੈਨਸ਼ਨ ਦੇ 10 ਸਾਲ ਪੂਰੇ ਹੋਣ ਤੇ ਸਾਬਕਾ ਸੈਨਿਕਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਜਤਾਇਆ ਰੋਸ਼
ਰੋਹਿਤ ਗੁਪਤਾ, ਗੁਰਦਾਸਪੁਰ
ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਸੂਬੇਦਾਰ ਮੇਜਰ ਐਸ ਪੀ ਸਿੰਘ ਗੋਸਲ ਜਿਲਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਗੁਰੂਨਾਨਕ ਪਾਰਕ ਵਿੱਚ ਕਾਲੀਆਂ ਪੱਟੀਆਂ ਬਨ ਕੇ ਸਰਕਾਰ ਵਲੋ ਦਿੱਤੀ ਲੰਗੜੀ ਵਨ ਰੈਂਕ ਵਨ ਪੈਨਸ਼ਨ ਦੇ 10 ਸਾਲ ਹੋਣ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂਆਂ ਸਰਵਨ ਸਿੰਘ ਮਾਨ ਅਤੇ ਦਲਬੀਰ ਸਿੰਘ ਡੁਗਰੀ ਨੇ ਦੱਸਿਆ ਕਿ 7 ਨਵੰਬਰ 2014 ਨੂੰ ਦਿੱਤੀ ਗਈ ਵਨ ਰੈਂਕ ਵਨ ਪੈਨਸ਼ਨ ਸਕੀਮ ਦੇ 10 ਸਾਲ ਪੂਰੇ ਹੋਣ ਤੇ ਦਿੱਲੀ ਵਿੱਚ ਜਸਨ ਮਨਾਇਆ ਜਾ ਰਹਾ ਹੈ।
ਜਦਕਿ ਸਰਕਾਰ ਨੇ ਇਹ ਸਕੀਮ ਲਾਗੂ ਕਰਕੇ ਸਿਰਫ ਤੇ ਸਿਰਫ 3 ਫੀਸਦੀ ਅਫਸਰ ਰੈਂਕ ਦੇ ਅਧਿਕਾਰੀਆਂ ਨੂੰ ਹੀ ਫਾਇਦਾ ਦਿੱਤਾ ਹੈ। 97 ਫੀਸਦੀ ਜੇ ਸੀ ਓਜ਼ ਰੈਂਕ ਦੇ ਜਵਾਨਾਂ ਨੂੰ ਮਾਮੂਲੀ ਫਾਇਦਾ ਦਿੱਤਾ ਗਿਆ ਹੈ।
ਇਥੋਂ ਤੱਕ ਕੀ ਸੂਬੇਦਾਰ, ਲੈਫਟੀਨੈਂਟ ਅਤੇ ਕੈਪਟਨ ਤਕ ਦੇ ਰੈਂਕ ਨੂੰ ਕੋਈ ਫਾਇਦਾ ਨਹੀਂ ਦਿੱਤਾ ਗਿਆ,ਨਾ ਹੀ ਪ੍ਰੇਮੈਚਰ, ਰਿਜ਼ਰਵਿਸਤ ਅਤੇ ਸ਼ਹੀਦ ਪਰਿਵਾਰਾਂ ਨੂੰ ਵਨ ਰੈਂਕ ਵਨ ਪੈਨਸ਼ਨ ਸਕੀਮ ਦਾ ਕੋਈ ਫਾਇਦਾ ਹੋਇਆ।
ਇਸ ਲਈ ਅਜਿਹੀ ਸਕੀਮ ਦਾ ਜਸ਼ਨ ਕਿਉਂ ਮਨਾਇਆ ਜਾ ਰਿਹਾ ਹੈ। ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਇਸ ਜਸ਼ਨ ਦਾ ਵਿਰੋਧ ਆਪਣੀਆਂ ਪੱਗਾਂ ਅਗਲੀਆਂ ਅਤੇ ਮੱਥਿਆਂ ਤੇ ਕਾਲੀਆਂ ਪੱਟੀਆ ਬਣ ਕੇ ਜਤਾਇਆ ਹੈ।
ਇਸ ਦੋਰਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਘੋਟ, ਸੂਬੇਦਾਰ ਮੇਜਰ ਗੁਰਦਿਆਲ ਸਿੰਘ, ਕੈਪਟਨ ਜਸਵੀਰ ਸਿੰਘ, ਕੈਪਟਨ ਸੰਤੋਖ ਰਾਜ, PO ਸੰਤੋਖ ਸਿੰਘ, ਹਵਾਲਦਾਰ ਜੋਗਿੰਦਰ ਸਿੰਘ, ਸੋਂਗਰਾ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ, ਦੀਦਾਰ ਸਿੰਘ ਖੂੰਡਾ, ਤਰਸੇਮ ਸਿੰਘ, ਨਿਰਮਲ ਸਿੰਘ,ਪਲਵਿੰਦਰ ਸਿੰਘ, SM ਜਸਪਾਲ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।