ਕਲਕੱਤਾ: ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਪਲਟੀ, ਇਕ ਦੀ ਮੌਤ 14 ਜ਼ਖਮੀ

All Latest NewsNews Flash

 

ਕੋਲਕਾਤਾ

ਬੁੱਧਵਾਰ ਨੂੰ ਸਕੂਲੀ ਬੱਸ ਪਲਟਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ। 14 ਬੱਚੇ ਜ਼ਖਮੀ ਹੋਏ ਹਨ। ਇਹ ਬੱਸ ਕੁਰੂਮਾਥੁਰ ਚਿਨਮਯ ਸਕੂਲ ਦੀ ਸੀ। ਬੱਸ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਵਾਪਸ ਲੈ ਕੇ ਜਾ ਰਹੀ ਸੀ।

ਪੁਲ ਤੋਂ ਉਤਰਦੇ ਸਮੇਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਬੱਸ ਤੇਜ਼ੀ ਨਾਲ ਢਲਾਣ ਤੋਂ ਉਤਰਨ ਲੱਗੀ।ਫਿਰ ਇਹ ਇੱਕ ਚੌਰਾਹੇ ਦੇ ਕੋਲ ਇੱਕ ਖੰਭੇ ਨਾਲ ਟਕਰਾ ਗਈ ਅਤੇ ਦੋ ਵਾਰ ਪਲਟ ਗਈ।

ਇਹ ਸਾਰੀ ਘਟਨਾ ਨੇੜਲੇ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਸ ਢਲਾਨ ਤੋਂ ਉਤਰਨ ਲੱਗਦੀ ਹੈ। ਬੱਸ ਆਪਣਾ ਸੰਤੁਲਨ ਗੁਆ ਬੈਠਦੀ ਹੈ ਤੇ ਖੱਬੇ ਪਾਸੇ ਪਲਟ ਜਾਂਦੀ ਹੈ।

 

Media PBN Staff

Media PBN Staff

Leave a Reply

Your email address will not be published. Required fields are marked *