ਪੰਜਾਬ ਦੇ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਨੇ ਕੀਤਾ ਵਿਭਾਗੀ ਵਾਧੂ ਕੰਮਾਂ ਦਾ ਬਾਈਕਾਟ
ਯੂਨੀਅਨ ਵੱਲੋਂ ਡੀਪੀਆਈ ਨੂੰ ਦਿੱਤਾ ਗਿਆ ਪੱਤਰ
ਪੰਜਾਬ ਨੈੱਟਵਰਕ, ਰਾਏਕੋਟ
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਆਪਣੀ ਵਿੱਦਿਅਕ ਯੋਗਤਾ ਸਪੈਸ਼ਲ ਬੀਐੱਡ ਨਾ ਜੋੜੇ ਜਾਣ ਤੇ ਉਸਦਾ ਲਾਭ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਂਣ ਵਾਲੇ ਸੂਬੇ ਦੇ ਸਾਰੇ ਆਈਈਏਟੀ ਸਪੈਸ਼ਲ ਬੀਐੱਡ ਪਾਸ ਅਧਿਆਪਕਾਂ (ਇੰਨਕਲੂਸਿਵ ਐਜੂਕੇਸ਼ਨ ਅਸ਼ਿਸਟੈੰਟ ਟੀਚਰ) ਨੇ ਵਿਭਾਗੀ ਕੰਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਜਿਸ ਤੋੰ ਬਾਅਦ ਆਪਣੀਆਂ ਮੰਗਾਂ ਨੂੰ ਲੈਕੇ ਤੇ ਬਾਈਕਾਟ ਕੀਤੇ ਜਾਣ ਸਬੰਧੀ ਇੱਕ ਪੱਤਰ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ ਦੀ ਅਗਵਾਈ ਹੇਠ ਸਿੱਖਿਆ ਦਫਰ ਮੁਹਾਲੀ ਵਿਖੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ (ਡੀਪੀਆਈ) ਹਰਕੀਰਤ ਕੋਰ ਚਾਨੇ ਨੂੰ ਦਿੱਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ ਤੇ ਕਨਵੀਨਰ ਕੁਲਦੀਪ ਕੌਰ ਪਟਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਚ ਆਉਂਣ ਤੋੰ ਪਹਿਲਾਂ ਸਾਡੇ ਨਾਲ ਸਰਕਾਰ ਲਿਆਉਣ ਤੇ ਇਹ ਵਾਅਦਾ ਕੀਤਾ ਸੀ ਕਿ ਜਿਸਦੀ ਜੋ ਵਿੱਦਿਅਕ ਯੋਗਤਾ ਹੋਵੇਗੀ ਉਸਨੂੰ ਆਧਾਰ ਤੇ ਹੀ ਪੱਕੇ ਕਰਕੇ ਲਾਭ ਦਿੱਤਾ ਜਾਵੇਗਾ ਪਰ ਅਫਸੋਸ ਕਿ ਸਰਕਾਰ ਤੇ ਵਿਭਾਗ ਵੱਲੋਂ ਭਾਵੇਂ ਪਿਛਲੇ ਸਾਲ ਸਾਨੂੰ ਪੱਕੇ ਕਰ ਦਿੱਤਾ ਗਿਆ।
ਪਰ ਸਾਨੂੰ ਸਪੈਸ਼ਲ ਬੀਐੱਡ ਅਧਿਆਪਕ ਦਾ ਦਰਜਾ ਦੇਣ ਦੀ ਬਜਾਇ ਬਾਰਵੀਂ ਪਾਸ ਦਾ ਦਰਜਾ ਦੇਕੇ ਕੋਝਾ ਮਜਾਕ ਕੀਤਾ ਗਿਆ ਹੈ, ਇੱਕ ਪਾਸੇ ਸਰਕਾਰ ਤੇ ਵਿਭਾਗ ਵੱਲੋਂ ਸਾਨੂੰ ਅਧਿਆਪਕ ਦਾ ਦਰਜਾ ਦੇ ਰਿਹਾ ਹੈ ਦੂਸਰੇ ਪਾਸੇ ਸਾਨੂੰ ਗ੍ਰੇਡ ਡੀ ‘ਚ ਰੱਖਕੇ ਤੇ ਇੱਕ ਸਕੂਲ ਚਪੜਾਸੀ ਤੋਂ ਵੀ ਘੱਟ ਤਨਖਾਹ ਦੇਕੇ ਸਕੂਲਾਂ ‘ਚ ਮਜਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਵੀ ਮੀਟਿੰਗ ਕਰ ਚੁੱਕੇ ਹਾਂ ਪਰ ਨਤੀਜਾ ਬੇ-ਸਿੱਟਾ ਹੀ ਨਿਕਲਿਆ ਹੈ ਤੇ ਜਿਸਦੇ ਚੱਲਦਿਆਂ ਅੱਜ ਵਿਭਾਗੀ ਕੰਮਾਂ ਦਾ ਬਾਈਕਾਟ ਕਰਨ ਸਬੰਧੀ ਇੱਕ ਪੱਤਰ ਡੀਪੀਆਈ ਨੂੰ ਦਿੱਤਾ ਗਿਆ ਹੈ ਜਿਸ ਰਾਹੀਂ ਜਿੱਥੇ ਬਾਈਕਾਟ ਕੀਤੇ ਜਾਣ ਸਬੰਧੀ ਦੱਸਿਆ ਗਿਆ ਹੈ ਉੱਥੇ ਹੀ ਕੁਝ ਮੰਗਾਂ ਵੀ ਰੱਖੀਆਂ ਗਈਆਂ ਹਨ ਜਿੰਨਾਂ ਵਿੱਚ ਕਿ ਸਾਡੀ ਵਿੱਦਿਅਕ ਯੋਗਤਾ ਸਪੈਸ਼ਲ ਬੀਐੱਡ ਨੂੰ ਜੋੜਕੇ ਬਣਦਾ ਲਾਭ ਦਿੱਤਾ ਜਾਵੇ।
ਸਾਨੂੰ ਗ੍ਰੇਡ (ਡੀ) ਤੋੰ ਗ੍ਰੇਡ (ਸੀ) ਦਿੱਤਾ ਜਾਵੇ, ਵਿਭਾਗ ਵੱਲੋਂ ਅਗਲੇ ਸਮੇਂ ਦੌਰਾਨ ਆਈਈਆਰਟੀ ਜਾਂ ਸਪੈਸ਼ਲ ਐਜੂਕੇਟਰ ਦੀਆਂ ਆਸਾਮੀਆਂ ਕੱਢੀਆਂ ਜਾਣਗੀਆਂ ਉਸ ਲਈ ਸਾਨੂੰ ਬਿਨਾਂ ਪੇਪਰ ਵਿਚਾਰਿਆ ਜਾਵੇ, ਆਈਈਏਟੀ ਸਬੰਧੀ ਜੋ ਵੀ ਵਿਭਾਗ ਵੱਲੋਂ ਮੀਟਿੰਗ ਜਾਂ ਕੋਈ ਜਾਣਕਾਰੀ ਯੂਨੀਅਨ ਪੱਧਰ ਤੇ ਮੰਗੀ ਜਾਂਦੀ ਹੈ ਉਹ ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਨੂੰ ਵੀ ਭੇਜੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਬਾਈਕਾਟ ਦੌਰਾਨ ਸੂਬੇ ਦੇ ਸਾਰੇ ਸਪੈਸ਼ਲ ਬੀਐੱਡ ਪਾਸ ਅਧਿਆਪਕ ਸਿਰਫ ਸਕੂਲਾਂ ‘ਚ ਹੀ ਪਹਿਲਾਂ ਵਾਂਗ ਬੱਚਿਆਂ ਨੂੰ ਪੜਾਉਂਣ ਗਏ ਤੇ ਕੋਈ ਵਾਧੂ ਕੰਮ ਨਹੀਂ ਕਰਨਗੇ।