ਨਸ਼ੇ ਸਮੇਤ ਫੜੀ ਗਈ ਬਬਲੀ ਆਸ਼ਾ ਵਰਕਰ ਹੈ, ਆਂਗਣਵਾੜੀ ਨਹੀਂ! ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਗ਼ਲਤ ਖ਼ਬਰ ਦਾ ਕੀਤਾ ਖੰਡਨ
ਪੰਜਾਬ ਨੈੱਟਵਰਕ, ਅੰਮ੍ਰਿਤਸਰ –
ਹਾਲ ਹੀ ਵਿੱਚ ਛੇਹਰਟਾ ਪੁਲਿਸ ਨੇ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਕੁੱਲ 12 ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ। ਇਸ ਖ਼ਬਰ ਤੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਬਰਿੰਦਰਮੀਤ ਕੌਰ ਛੀਨਾ ਨੇ ਸਪੱਸ਼ਟ ਕੀਤਾ ਹੈ ਕਿ ਪੁਲਿਸ ਨੇ ਜਿਸ ਬਬਲੀ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਉਹ ਆਂਗਣਵਾੜੀ ਵਰਕਰ ਨਹੀਂ, ਸਗੋਂ ਇੱਕ ਆਸ਼ਾ ਵਰਕਰ ਹੈ।
ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਫੜੀ ਗਈ ਔਰਤ ਆਂਗਣਵਾੜੀ ਵਰਕਰ ਨਹੀਂ, ਸਗੋਂ ਆਸ਼ਾ ਵਰਕਰ ਹੈ।ਆਂਗਣਵਾੜੀ ਵਰਕਰ ਦਾ ਨਾਮ ਬਿਨਾਂ ਕਿਸੇ ਪੜਤਾਲ ਦੇ ਪ੍ਰੈਸ ਬਿਆਨ ਵਿੱਚ ਪੁਲਿਸ ਵਲੋਂ ਦੇ ਦਿੱਤਾ ਗਿਆ, ਇਸ ਨਾਲ ਸਮੂਹ ਆਂਗਣਵਾੜੀ ਵਰਕਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਰਿੰਦਰਜੀਤ ਕੌਰ ਛੀਨਾ ਨੇ ਸਪਸ਼ਟ ਕੀਤਾ ਕਿ, ਫੜੀ ਗਈ ਬਬਲੀ ਨਾਂ ਦੀ ਔਰਤ ਆਂਗਣਵਾੜੀ ਵਰਕਰ ਨਹੀਂ, ਸਗੋ ਆਸ਼ਾ ਵਰਕਰ ਹੈ।