ਫਾਜ਼ਿਲਕਾ: ਸਰਬ ਭਾਰਤ ਨੌਜਵਾਨ ਸਭਾ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਪੰਨ!
ਸ਼ਬੇਗ ਝੰਗੜਭੈਣੀ ਪ੍ਰਧਾਨ ਅਤੇ ਹਰਭਜਨ ਛੱਪੜੀ ਵਾਲਾ ਸਕੱਤਰ ਚੁਣੇ ਗਏ!
ਸਰਬ ਭਾਰਤ ਨੌਜਵਾਨ ਸਭਾ ਦਾ ਇਤਿਹਾਸ ਸ਼ਾਨਦਾਰ ਪ੍ਰਾਪਤੀਆਂ ਭਰਿਆ:- ਢਾਬਾਂ, ਛਾਂਗਾਰਾਏ
ਰਣਬੀਰ ਕੌਰ ਢਾਬਾਂ, ਫਾਜ਼ਿਲਕਾ
ਅੱਜ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਦਾ ਡੈਲੀਗੇਟ ਇਜਲਾਸ ਸਥਾਨਕ ਆਰਬਿਟ ਪੈਲੇਸ ਵਿੱਚ ਹਰਭਜਨ ਛੱਪੜੀ ਵਾਲਾ,ਸੰਜਨਾਂ ਢਾਬਾਂ,ਕੁਲਦੀਪ ਬੱਖੂ ਸ਼ਾਹ,ਅਸ਼ੋਕ ਢਾਬਾਂ,ਡਾਕਟਰ ਬਲਵਿੰਦਰ ਘੁਬਾਇਆ,ਜਗਸੀਰ ਜੱਗਾ ਟਾਹਲੀ ਵਾਲਾ, ਅਤੇ ਪੂਜਾ ਰਾਣੀ ਲਾਭ ਸਿੰਘ ਭੈਣੀ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ।
ਇਸ ਡੈਲੀਗੇਟ ਇਜਲਾਸ ਵਿੱਚ ਸੂਬਾ ਹੈੱਡਕੁਆਰਟਰ ਤੋਂ ਸੂਬਾ ਸਕੱਤਰ ਐਡਵੋਕੇਟ ਚਰਨਜੀਤ ਛਾਂਗਾਰਾਏ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਬਤੌਰ ਅਬਜਰਵਰ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜ ਭੈਣੀ ਵੱਲੋਂ ਜਥੇਬੰਦੀ ਦੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਵਾਧਿਆਂ ਸਮੇਤ ਹਾਜ਼ਰ ਡੈਲੀਗੇਟਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਛਾਗਾਰਾਏ ਅਤੇ ਸਾਥੀ ਢਾਬਾਂ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਦਾ ਇਤਿਹਾਸ ਮੁੱਢ ਤੋਂ ਹੀ ਬੜਾ ਸ਼ਾਨਾਮੱਤਾ ਅਤੇ ਪ੍ਰਾਪਤੀਆਂ ਭਰਿਆ ਰਿਹਾ ਹੈ ਅਤੇ ਅਜੋਕੇ ਦੌਰ ਵਿੱਚ ਜਥੇਬੰਦੀ ਵੱਲੋਂ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਨੌਜਵਾਨਾਂ ਨੂੰ ਲਾਮਬੰਦ ਕਰਕੇ ਰੁਜ਼ਗਾਰ ਦੀ ਸੰਵਿਧਾਨਕ ਗਾਰੰਟੀ ਸਭ ਰੁਜ਼ਗਾਰ ਦੇ ਚਾਹਵਾਨਾਂ ਲਈ ਹੋਣੀ ਚਾਹੀਦੀ ਹੈ , ਇਸਦੇ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਹੋਵੇ।
ਇਸ ਮੌਕੇ 35 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਗਈ। ਇਸ ਮੌਕੇ ਸ਼ੁਬੇਗ ਝੰਗੜ ਭੈਣੀ ਨੂੰ ਜ਼ਿਲ੍ਹਾ ਪ੍ਰਧਾਨ, ਹਰਭਜਨ ਛੱਪੜੀ ਵਾਲਾ ਨੂੰ ਸਕੱਤਰ, ਡਾਕਟਰ ਬਲਵਿੰਦਰ ਘੁਬਾਇਆ ਅਤੇ ਸੰਦੀਪ ਤੇਜਾ ਰੁਹੇਲਾ ਨੂੰ ਮੀਤ ਪ੍ਰਧਾਨ, ਸੰਜਨਾਂ ਢਾਬਾਂ ਅਤੇ ਕਰਨ ਸੈਦੋਕਾ ਨੂੰ ਮੀਤ ਸਕੱਤਰ ਅਤੇ ਖਜਾਨਚੀ ਸੁਰਿੰਦਰ ਬਾਹਮਣੀ ਵਾਲਾ ਨੂੰ ਚੁਣਿਆ ਗਿਆ।