All Latest NewsNews Flash

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸੋਹੀਆਂ ਕਲਾਂ, ਜਗਦੇਵ ਕਲਾਂ ਅਤੇ ਬੀਰਬਰਪੁਰਾ ਨੂੰ ਕਾਪੀਆਂ ਦਿੱਤੀਆਂ

 

ਅੰਮ੍ਰਿਤਸਰ

ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਡਾ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਅਤੇ ਸਰਕਾਰੀ ਮਿਡਲ ਸਕੂਲ ਬੀਰਬਰਪੁਰਾ ਨੂੰ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਲੋੜ ਨੂੰ ਵੇਖਦਿਆਂ ਹੋਇਆ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ 1200 ਕਾਪੀਆਂ ਵੰਡੀਆਂ। ਡਾਇਰੈਕਟਰ ਰੋਟੇਰਿਅਨ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਅਤੇ ਬ੍ਰਿਗੇਡੀਅਰ ਜੀ. ਐਸ ਸੰਧੂ ਪ੍ਰੋਜੈਕਟ ਚੇਅਰਮੈਨ ਸਨ।

ਇਸ ਮੌਕੇ ਪ੍ਰਧਾਨ ਡਾ ਰਣਬੀਰ ਬੇਰੀ,ਬਲਦੇਵ ਸਿੰਘ ਸੰਧੂ, ਆਈ ਪੀ ਪੀ ਅਮਨ ਸ਼ਰਮਾ,ਪਾਸਟ ਪ੍ਰੇਜ਼ੀਡੈਂਟ ਅਸ਼ਵਨੀ ਅਵਸਥੀ, ਐਚ. ਐਸ. ਜੋਗੀ, ਜਤਿੰਦਰ ਸਿੰਘ ਪੱਪੂ, ਹਰਦੇਸ਼ ਸ਼ਰਮਾ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਸੋਹੀਆਂ ਕਲਾਂ, ਜਗਦੇਵ ਕਲਾਂ ਅਤੇ ਬੀਰਬਰਪੁਰਾ ਅੰਮ੍ਰਿਤਸਰ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ ਅਤੇ ਬੱਚਿਆਂ ਨੂੰ ਵਾਤਾਵਰਨ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ | ਇਸ ਮੌਕੇ ਪ੍ਰਿੰਸੀਪਲ ਪਵਨਪ੍ਰੀਤ ਕੌਰ, ਪ੍ਰਿੰਸੀਪਲ ਰਜਿੰਦਰ ਕੌਰ,ਜਗਦੇਵ ਕਲਾਂ ਅਤੇ ਸਕੂਲ ਮੁੱਖੀ ਦਪਿੰਦਰ ਸਿੰਘ, ਅਤੇ ਸਮੂਹ ਸਕੂਲਾਂ ਦੇ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ।

ਰਸਮੀ ਸਮਾਗਮ ਦੌਰਾਨ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ। ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਜਿਲ੍ਹਾ ਚੇਅਰ ਮਨਮੋਹਣ ਸਿੰਘ ਰੋਟੇਰੀਅਨ ਬ੍ਰਿਗੇਡੀਅਰ ਜੀ. ਐਸ. ਸੰਧੂ, ਪ੍ਰਿੰਸੀਪਲ ਦਵਿੰਦਰ ਸਿੰਘ,ਪ੍ਰਦੀਪ ਕਾਲੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਮਾਜ ਅਤੇ ਦੇਸ਼ ਦੀ ਨੀਂਹ ਹੋ, ਪੜ੍ਹ ਲਿਖ ਕੇ, ਮਿਹਨਤ ਕਰਕੇ ਕਾਬਲ ਬਣਕੇ ਤੁਸੀਂ ਹੀ ਦੇਸ ਵਾਗਡੋਰ ਸੰਭਾਲਣੀ ਹੈ।

ਉਹਨਾਂ ਬੱਚਿਆਂ ਨੂੰ ਤਨ ਮਨ ਨਾਲ ਪੜ੍ਹਾਈ ਕਰਨ ਦਾ ਅਤੇ ਮਾਤਾ ਪਿਤਾ ਤੇ ਸੰਸਥਾ ਦਾ ਨਾਂ ਉੱਚਾ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਚੰਦਰ ਮੋਹਣ ਗੁਰਿੰਦਰ ਸਿੰਘ, ਅਨੀਤਾ ਕੋਹਲ਼ੀ, ਮਨਦੀਪ ਕੌਰ, ਰਾਜੇਸ਼ ਸ਼ਰਮਾ, ਰੁਪਿੰਦਰ ਕੌਰ, ਸੁਖਰਾਜ ਸਿੰਘ, ਬਲਤੇਜ ਸਿੰਘ, ਗੁਰਜੀਤ ਸਿੰਘ, ਸੁਨੀਤਾ ਸ਼ਰਮਾ, ਹਰਜੀਤ ਕੌਰ,ਹਰਪਾਲ ਸਿੰਘ ਨਾਗ ਕਲਾਂ,ਰਛਪਾਲ ਕੌਰ,ਮਮਤਾ ਸ਼ਰਮਾ,ਰਾਜੇਸ਼ ਕੁਮਾਰ, ਕੁਲਦੀਪ ਕੌਰ, ਕਰਮਜੀਤ ਸਿੰਘ, ਕੇ. ਐਸ. ਚੱਠਾ, ਰਾਜੇਸ਼ ਬਧਵਾਰ,ਬਲਦੇਵ ਮੰਨਣ, ਰਾਕੇਸ਼ ਕੁਮਾਰ, ਡਾ ਗਗਨਦੀਪ ਸਿੰਘ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐਸ. ਲਿਖਾਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

Leave a Reply

Your email address will not be published. Required fields are marked *