Punjab News: ਕੱਚੇ ਮੁਲਾਜ਼ਮਾਂ ਨੂੰ ਮਿਲੇ 26000 ਹਜ਼ਾਰ ਤਨਖ਼ਾਹ- ਯੁਨੀਅਨ ਦੀ ਮੰਗ
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦਾ ਵਫ਼ਦ MLA ਦਸੂਹਾ ਨੂੰ ਮਿਲਿਆ
ਪੰਜਾਬ ਨੈੱਟਵਰਕ, ਦਸੂਹਾ
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਮੰਡਲ ਦਸੂਹਾ ਵਲੋਂ ਕੱਚੇ ਵਰਕਰਾਂ ਦਾ ਵਫ਼ਦ ਡੀ.ਟੀ.ਐੱਫ. ਦੇ ਆਗੂ ਇੰਦਰ ਸੁਖਦੀਪ ਸਿੰਘ ਓਡਰਾ ਜੀ ਦੇ ਸਹਿਯੋਗ ਨਾਲ ਐੱਮ ਐੱਲ ਏ ਦਸੂਹਾ ਕਰਮਵੀਰ ਸਿੰਘ ਘੁੰਮਣ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਡਲ ਪ੍ਰਧਾਨ ਜਗੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਨੇ ਵਰਕਰਾਂ ਦੀਆ ਮੰਗਾਂ ਅਤੇ ਸਮੱਸਿਆਵਾਂ ਬਾਰੇ MLA ਦਸੂਹਾ ਨੂੰ ਜਾਣੂ ਕਰਵਾਇਆ ਗਿਆ।
ਦਸੂਹਾ ਵਲੋ ਭਰੋਸਾ ਦਿਵਾਇਆ ਕਿ ਜਲਦ ਹੀ ਹੋਣ ਵਾਲੀਆਂ ਚੋਣਾ ਤੋਂ ਪਹਿਲਾਂ ਯੂਨੀਅਨ ਦੀ ਮਿਲਣੀ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੀਟਿੰਗ ਕਰਵਾਈ ਜਾਵੇਗੀ। ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 20-25 ਸਾਲਾਂ ਤੋਂ ਲਗਾਤਾਰ ਹੁਣ ਤੱਕ ਨਿਗੂਣੀ ਤਨਖਾਹਾਂ 10890 ਪ੍ਰਤੀ ਮਹੀਨਾ ਉਜ਼ਰਤਾਂ ਤੇ ਕੰਮ ਕਰਦੇ ਆਂ ਰਹੇ ਹਾਂ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਮਹਿੰਗਾਈ ਦਰ ਦੇ ਹਿਸਾਬ ਨਾਲ ਘੱਟ ਤੋਂ ਘੱਟ ਉਜਰਤ 26000 ਪ੍ਰਤੀ ਮਹੀਨਾ ਕੀਤੀ ਜਾਵੇ।
ਕੱਚੇ ਵਰਕਰਾਂ ਨੂੰ ਕੰਮ ਕਰਦੇ ਸਮੇਂ ਸੱਟ ਲੱਗ ਜਾਣ ਜਾਂ ਮੌਤ ਹੋ ਜਾਣ ਦੀ ਸੂਰਤ ਵਿੱਚ ਅੱਜ ਤੱਕ ਨਾ ਤਾਂ ਕੋਈ ਬੀਮਾ ਹੈ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ। ਕਿਉੰਕਿ ਬਹੁਤ ਸਾਰੇ ਸਾਥੀ ਜੰਗਲਾਂ ਵਿੱਚ ਜਾ ਰੋਡ ਉਤੇ ਆਦਿ ਤੇ ਰੁੱਖਾਂ ਦੀ ਸਾਂਭ – ਸੰਭਾਲ ਕਰਦੇ, ਰੁੱਖਾਂ ਦੀ ਪਲਾਂਟੇਸ਼ਨ ਕਰਦੇ ਸਮੇਂ ਕੋਈ ਸੱਪ, ਕੀੜਾ ਲੜ ਜਾਵੇ ਤਾਂ ਨਾ ਤਾਂ ਸਰਕਾਰ ਵਲੋ ਕੋਈ ਮਾਲੀ ਸਹਾਇਤਾ ਮਿਲਦੀ ਨਾ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਨਰਸਰੀ ਜਾ ਫੀਲਡ ਵਿੱਚ ਕੰਮ ਕਰਦੇ ਕਿਸੇ ਵੀ ਕੱਚੇ ਦਿਹਾੜੀਦਾਰ ਕਾਮਿਆਂ ਨੂੰ ਸਮੇ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ।
ਪਾਲਿਸੀ ਫਾਰ ਵੈਲਫੇਅਰ ਆਫ ਅਡਹਾਕ, ਡੇਲੀਵੇਜ਼, ਵਰਕਚਾਰਜ,ਟੈਂਪਰੇਰੀ ਇੰਪਲਾਈਜ ਐਕਟ 2023 ਵਿੱਚ ਸੋਧ ਕੀਤੀ ਜਾਵੇ ਕਿਉੰਕਿ ਇਸ ਐਕਟ ਦੇ ਮੁਤਾਬਿਕ ਬਹੁਤ ਸਾਰੇ ਅਨਪੜ ਅਤੇ ਗੈਪ ਵਾਲੇ ਸਾਥੀ ਕਵਰ ਨਹੀਂ ਹੁੰਦੇ। ਸਾਡੀ ਮੰਗ ਹੈ ਕਿ ਅਨਪੜ ਵਾਲੀ ਸ਼ਰਤ ਖਤਮ ਕੀਤੀ ਜਾਵੇ ਅਤੇ ਪਹਿਲਾ ਪੱਕੇ ਕੀਤੇ ਦਰਜਾ -4 ਮੁਲਾਜ਼ਮਾਂ ਵਾਂਗੂੰ 58 ਸਾਲ ਦੀ ਬਜਾਏ 60 ਸਾਲ ਕੀਤਾ ਜਾਵੇ। ਘੱਟ ਤੋਂ ਘੱਟ ਉਜਰਤ ਵਿੱਚ ਸੋਧ ਕੀਤੀ ਜਾਵੇ।
ਇਸ ਮੌਕੇ ਮੰਡਲ ਪ੍ਰਧਾਨ ਜਗੀਰ ਸਿੰਘ ਚਾਂਗ ਬਸੋਆ,ਜਰਨਲ ਸਕੱਤਰ ਵਰਿੰਦਰ ਕੁਮਾਰ ਅਸ਼ਰਫਪੁਰ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਜੋਗੀਆਨਾ, ਮੀਤ ਪ੍ਰਧਾਨ ਅਮਨਦੀਪ ਕੁਮਾਰ ਸੰਸਾਰਪੁਰ, ਵਿੱਤ ਸਕੱਤਰ ਨਰਿੰਦਰ ਸਿੰਘ ਮੱਕੋਵਾਲ, ਪ੍ਰੈੱਸ ਸਕੱਤਰ ਸ਼ਿਵ ਦਿਆਲ ਪੰਡੋਰੀ ਬੈਂਸਾਂ ਤੇ ਲਵਪ੍ਰੀਤ ਸਿੰਘ ਬੋਦਲ,ਸੰਯੁਕਤ ਸਕੱਤਰ ਬਲਵੀਰ ਕੁਮਾਰ ਖਿੱਚੀਆਂ,ਰੇਂਜ ਮੁਕੇਰੀਆਂ ਜਰਨਲ ਸਕੱਤਰ ਹਰਦੇਵ ਸਿੰਘ ਲੋਹਗੜ ਭੱਟੀਆਂ,ਅਮਨਦੀਪ ਸਿੰਘ ਮੁਕੇਰੀਆਂ,ਰਮਨਦੀਪ ਸਿੰਘ ਤੱਗੜ ਖੁਰਦ,ਬੋਧਰਾਜ ਅਲੀਪੁਰ,ਰੇਂਜ ਪ੍ਰਧਾਨ ਬਡਲਾ ਰਾਜੀਵ ਕੁਮਾਰ ਸੰਸਾਰਪੁਰ,ਜਰਨਲ ਸਕੱਤਰ ਲਖਵੀਰ ਸਿੰਘ ਰਗੋਵਾਲ,ਵਿੱਤ ਸਕੱਤਰ ਸੁਖਵਿੰਦਰ ਸਿੰਘ, ਸਰਜੀਵ ਸਿੰਘ,ਪਰਮਜੀਤ ਸਿੰਘ ਪਵੇ ਝਿੰਗੜ ਹਾਜ਼ਿਰ ਹੋਏ।