ਸਰਬ ਭਾਰਤ ਨੌਜਵਾਨ ਸਭਾ ਦੀ ਦੋ ਰੋਜ਼ਾ ਸੂਬਾਈ ਕਾਨਫਰੰਸ ਸਫਲਤਾ ਪੂਰਵਕ ਸੰਪੰਨ!
ਕਰਮਵੀਰ ਕੌਰ ਬੱਧਨੀ ਸੂਬਾ ਪ੍ਰਧਾਨ ਅਤੇ ਚਰਨਜੀਤ ਛਾਂਗਾ ਰਾਏ ਸਕੱਤਰ ਚੁਣੇ ਗਏ!
ਚੇਤਨ ਜੁਆਨੀ ਰੁਜ਼ਗਾਰ ਲਈ ਲੜ ਰਹੇ ਨੌਜਵਾਨਾਂ ਦੀ ਅਗਵਾਈ ਕਰੇ:- ਬਰਾੜ
ਸਰਵ ਪਾਰਥ ਨੌਜਵਾਨ ਸਭਾ ਬਨੇਗਾ ਦੀ ਪ੍ਰਾਪਤੀ ਲਈ ਕੌਮੀਪੱਧਰ ਤੇ ਮੁਹਿੰਮ ਚਲਾਏਗੀ:-ਤਿਰਮਲਾਈ,ਮਹੇਸ਼ਰੀ
ਪੰਜਾਬ ਨੈੱਟਵਰਕ, ਸੰਗਰੂਰ
ਸਰਬ ਭਾਰਤ ਨੌਜਵਾਨ ਸਭਾ ਪੰਜਾਬ ਇਕਾਈ ਦੀ ਦੋ ਰੋਜ਼ਾ ਸੂਬਾ ਕਾਨਫਰੰਸ ਸਥਾਨਕ ਪਾਰੁਲ ਪੈਲਸ ਵਿਖੇ ਸਜਾਏ ਗਏ ਕਾਵਡ ਭਾਨ ਸਿੰਘ ਭੌਰਾ ਡੈਲੀਗੇਟ ਹਾਲ ਵਿੱਚ ਕੀਤੀ ਗਈ ਇਸ ਕਾਨਫਰੰਸ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ,ਕਰਮਵੀਰ ਕੌਰ ਬਧਨੀ, ਹਰਭਜਨ ਛੱਪੜੀ ਵਾਲਾ,ਇੰਦਰਜੀਤ ਦੀਨਾ,ਨਵਜੀਤ ਸੰਗਰੂਰ ਅਤੇ ਹਰਮੇਲ ਉੱਭਾ ਤੇ ਅਧਾਰਿਤ ਬਣੇ ਪ੍ਰਧਾਨਗੀ ਮੰਡਲ ਨੇ ਕੀਤੀ। ਕਾਨਫਰੰਸ ਦੀ ਸ਼ੁਰੂਆਤ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਆਰ. ਤਿਰਮਲਾਈ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ।
ਉਪਰੰਤ ਆਏ ਹੋਏ ਸਾਰੇ ਡੈਲੀਗੇਟਾਂ ਦਾ ਸਵਾਗਤੀ ਕਮੇਟੀ ਦੇ ਕਨਵੀਨਰ ਡਾਕਟਰ ਮਨਿੰਦਰ ਧਾਲੀਵਾਲ ਵੱਲੋਂ ਸਵਾਗਤ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿੱਚ ਅੱਜ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾਈ ਕਾਨਫਰੰਸ ਕੀਤੀ ਜਾ ਰਹੀ ਹੈ, ਇਸ ਸਮੇਂ ਵਿੱਚ ਜਿੱਥੇ ਪੰਜਾਬ ਸੂਬੇ ਦੇ ਰੁਜ਼ਗਾਰ ਮੰਗਦੇ ਨੌਜਵਾਨ ਸੜਕਾਂ ਤੇ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ ਉੱਥੇ ਦੇਸ਼ ਪੱਧਰ ਤੇ ਵੀ ਬੇਰੁਜ਼ਗਾਰੀ ਕਾਰਨ ਜਵਾਨੀ ਨਿਰਾਸ਼ ਵਿੱਚ ਹੈ।
ਉਨਾਂ ਜਥੇਬੰਦੀ ਦੇ ਚੇਤਨ ਕਾਰਕ ਉਹਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਦੇਸ਼ ਪੱਧਰ ਤੇ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਦੀ ਪ੍ਰਾਪਤੀ ਲਈ ਅਗਵਾਈ ਕਰਨ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਆਰ. ਤਿਰਮਲਾਈ ਅਤੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਉਹ “ਬਨੇਗਾ ਦੀ ਪ੍ਰਾਪਤੀ” ਲਈ ਤੇ ਦੇਸ਼ ਪੱਧਰ ਤੇ ਇੱਕ ਮੁਹਿੰਮ ਚਲਾਉਣਗੇ।
ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਐਡਵੋਕੇਟ ਚਰਨਜੀਤ ਛਾਂਗਾ ਰਾਏ ਵੱਲੋਂ ਡੈਲੀ ਗੇਟ ਹਾਊਸ ਵਿਚ ਸਰਗਰਮੀਆਂ ਦੀ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ, ਜਿਸ ‘ਚ 18 ਦੇ ਕਰੀਬ ਡੈਲੀਗੇਟਾਂ ਨੇ ਰੀਪੋਰਟ ਦੀ ਬਹਿਸ ਵਿੱਚ ਹਿੱਸਾ ਲਿਆ ਅਤੇ ਰਿਪੋਰਟ ਵਿੱਚ ਵਾਧੇ ਦਰਜ ਕਰਵਾਏ। ਉਪਰੰਤ ਸੂਬਾ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ਨੂੰ ਵੱਧਦਿਆ ਸਮੈਤ ਡੈਲੀਗੇਟ ਹਾਊਸ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਜਸਪ੍ਰੀਤ ਕੌਰ ਬੱਧਨੀ ਵੱਲੋਂ ਉਕਤ ਦੋ ਰੋਜ਼ਾ ਸੂਬਾਈ ਕਾਨਫਰੰਸ ਦਾ ਲੇਖਾ ਜੋਖਾ ਕਰਦੀ ਕਰਾਡੈਂਸੀਅਲ ਰਿਪੋਰਟ ਪੇਸ਼ ਕੀਤੀ ਗਈ।
ਕਾਨਫਰੰਸ ਦੇ ਅੱਜ ਆਖਰੀ ਦਿਨ ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਕੌਂਸਲ ਦੀ ਚੋਣ ਕੀਤੀ ਗਈ, ਜਿਸ ਵਿੱਚ ਕਰਮਵੀਰ ਕੌਰ ਬਧਰੀ ਨੂੰ ਸੂਬਾ ਪ੍ਰਧਾਨ ਐਡਵੋਕੇਟ ਚਰਨਜੀਤ ਸ਼ਾਂਗਾ ਰਾਏ ਨੂੰ ਸਰਬ ਸੰਮਤੀ ਨਾਲ ਸੂਬਾ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਹਰਭਜਨ ਛੱਪੜੀ ਵਾਲਾ ਸੀਨੀਅਰ ਮੀਤ ਪ੍ਰਧਾਨ, ਹਰਮੇਲ ਉੱਭਾ ਨੂੰ ਮੀਤ ਪ੍ਰਧਾਨ, ਨਵਜੀਤ ਸੰਗਰੂਰ,ਗੁਰਜੀਤ ਕੌਰ ਸਰਦੂਲਗੜ੍ਹ ਨੂੰ ਕ੍ਰਮਵਾਰ ਮੀਤ ਸਕੱਤਰ ਅਤੇ ਵਿਸ਼ਾਲ ਵਲਟੋਹਾ ਨੂੰ ਸੂਬਾ ਖਿਜਾਨਚੀ ਚੁਣਿਆ ਗਿਆ। ਇਸ ਦੋ ਰੋਜ਼ਾ ਸੂਬਾਈ ਕਾਨਫਰੰਸ ਵਿੱਚ ਰੁਜ਼ਗਾਰ ਲਈ ਲੜਦੀਆਂ ਵੱਖ-ਵੱਖ ਜਥੇਬੰਦੀਆਂ ਤੇ ਖਾਸ ਕਰਕੇ ਸੰਗਰੂਰ ਵਿੱਚ ਧਰਨਾ ਲਗਾ ਕੇ ਬੈਠੇ ਸਾਥੀਆਂ ਦੀ ਪੁਰਜੋਰ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ।
ਦੂਜੇ ਮਤੇ ਵਿੱਚ ਸੰਗਰੂਰ ਵਿਖੇ ਆਪਣੀ ਹੱਕੀ ਮੰਗ ਲਈ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਦਾ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਦਰਜ ਕੀਤਾ ਗਿਆ ਕਿ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ( ਬਨੇਗਾ) ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਸਰਗਰਮੀ ਕੀਤੀ ਜਾਵੇਗੀ।
ਕਾਨਫਰੰਸ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕਿਸਾਨੀ ਮੰਗਾਂ ਲਈ ਲੜ ਰਹੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਛੁਡਵਾਉਣ ਲਈ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਕਾਨਫਰੰਸ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁਖ ਸਲਾਹਕਾਰ ਸਾਥੀ ਜਗਰੂਪ ਸਿੰਘ,ਤਿਆਰੀ ਕਮੇਟੀ ਦੇ ਕਨਵੀਨਰ ਸਾਥੀ ਸੁਖਦੇਵ ਸ਼ਰਮਾ ਨੇ ਨਵੀਂ ਚੁਣੀ ਗਈ ਟੀਮ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਵੱਡੀ ਵਸੋਂ ਨੌਜਵਾਨਾਂ ਦੀ ਹੈ ਅਤੇ ਉਹ ਆਪਣੀ ਹੱਕੀ ਲੜਾਈ ਰੁਜ਼ਗਾਰ ਲਈ ਲੜ ਰਹੇ ਹਨ। ਉਹਨਾਂ ਦੀ ਯੋਗ ਅਗਵਾਈ ਕਰਨਾ ਨਵੀਂ ਚੁਣੀ ਹੋਈ ਟੀਮ ਦੀ ਮੁੱਖ ਜਿੰਮੇਵਾਰੀ ਹੋਵੇਗੀ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਰਮਨ ਧਰਮੂਵਾਲਾ,ਮੀਤ ਸਕੱਤਰ ਸੁਖਵਿੰਦਰ ਮਲੋਟ, ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਗੁਰਦਿਆਲ ਨਿਰਮਾਣ ਗੁਰਦਿੱਤ ਸਿੰਘ ਦੀਨਾ,ਸ਼ੁਬੇਗ ਝੰਗੜਭੈਣੀ,ਮਦਨ ਗੁਰਦਾਸਪੁਰ,ਰਸਾਲ ਸਿੰਘ ਭਿੱਖੀਵਿੰਡ,ਕਿਰਤ ਅਮ੍ਰਿਤਸਰ,ਲਵਪ੍ਰੀਤ ਮਾੜੀਮੇਘਾ,ਕਿਰਨਜੀਤ ਕੌਰ ਬਠਿੰਡਾ,ਅੰਜੂ ਕੌਰ ਰਾਜੋਵਾਲਾ,ਰੋਹਿਤ ਕੁਮਾਰ ਮੁਕਤਸਰ,ਦਲਜੀਤ ਕੌਰ ਬਰਨਾਲਾ,ਪਰਮਿੰਦਰ ਰਹਿਮੇਸਾਹ,ਗੁਰਦਿਆਲ ਢਾਬਾਂ, ਨਵਜੋਤ ਕੌਰ ਬਿਲਾਸਪੁਰ,ਕੁਲਦੀਪ ਘੋੜੇਨੲਬ,ਇਸ਼ਰਤ ਮਾਨ ਨੇ ਵੀ ਸੰਬੋਧਨ ਕੀਤਾ।