Terrorist Attack: JK ‘ਚ ਯਾਤਰੀ ਬੱਸ ‘ਤੇ ਅੱਤਵਾਦੀ ਹਮਲਾ, 10 ਲੋਕਾਂ ਦੀ ਮੌਤ
Terrorist Attack: ਐਨਡੀਏ ਸਰਕਾਰ ਦੇ ਲਗਾਤਾਰ ਤੀਜੇ ਸਹੁੰ ਚੁੱਕ ਸਮਾਗਮ ਦੌਰਾਨ ਇੱਕ ਵੱਡੀ ਖ਼ਬਰ ਆ ਰਹੀ ਹੈ। ਜੰਮੂ ਦੇ ਰਿਆਸੀ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਯਾਤਰੀਆਂ ਨਾਲ ਭਰੀ ਬੱਸ ‘ਤੇ ਹਮਲਾ ਕੀਤਾ ਹੈ। ਬੱਸ ਖਾਈ ‘ਚ ਡਿੱਗ ਗਈ ਹੈ ਅਤੇ ਇਸ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਬੱਸ ਡਰਾਈਵਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਇਹ ਡੂੰਘੀ ਖਾਈ ਵਿੱਚ ਜਾ ਡਿੱਗੀ।
#WATCH | 10 people dead as a bus rolls down a gorge in Jammu & Kashmir's Reasi, confirms DC Reasi Vishesh Mahajan.
Details awaited. pic.twitter.com/T7d38iURIw
— ANI (@ANI) June 9, 2024
ਜਾਣਕਾਰੀ ਮੁਤਾਬਕ ਇਹ 55 ਸੀਟਰ ਬੱਸ ਸ਼ਿਵਖੋੜੀ ਤੋਂ ਕਟੜਾ ਵੱਲ ਜਾ ਰਹੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਕੁਝ ਲੋਕਾਂ ਦੀ ਮੌਤ ਹੋ ਸਕਦੀ ਹੈ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਸੂਚਨਾ ਮਿਲੀ ਹੈ ਕਿ ਅੱਤਵਾਦੀਆਂ ਦਾ ਇਹ ਸੰਗਠਨ ਰਾਜੌਰੀ, ਪੁੰਛ ਅਤੇ ਰਿਆਸੀ ਜ਼ਿਲਿਆਂ ‘ਚ ਲੁਕਿਆ ਹੋਇਆ ਹੈ ਅਤੇ ਚੋਰੀ-ਛਿਪੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਬਚਾਅ ਕਾਰਜਾਂ ਲਈ ਪੁਲਿਸ, ਸੈਨਾ ਅਤੇ ਅਰਧ ਸੈਨਿਕ ਬਲ ਮੌਕੇ ‘ਤੇ ਪਹੁੰਚ ਗਏ ਹਨ।
ਘਟਨਾ ਵਾਲੀ ਥਾਂ ਤੋਂ ਗੋਲੀਆਂ ਮਿਲੀਆਂ ਹਨ, ਜਿਸ ਤੋਂ ਇਸ ਘਟਨਾ ਪਿੱਛੇ ਅੱਤਵਾਦੀਆਂ ਦੀ ਸਾਜ਼ਿਸ਼ ਦਾ ਅੰਦਾਜ਼ਾ ਲੱਗ ਜਾਂਦਾ ਹੈ। ਯਾਤਰੀ ਵੈਸ਼ਨੋ ਦੇਵੀ ਨੇੜੇ ਸ਼ਿਵਖੋੜੀ ਵਿਖੇ ਸ਼ਿਵਲਿੰਗ ਦੇ ਦਰਸ਼ਨ ਕਰਕੇ ਵਾਪਸ ਕਟੜਾ ਪਰਤ ਰਹੇ ਸਨ।
ਖ਼ਬਰ ਅੱਪਡੇਟ ਹੋ ਰਹੀ ਹੈ….