Delhi Breaking: ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਵਜੋਂ ਚੁੱਕੀ ਸਹੁੰ
Delhi Breaking: ਨਰਿੰਦਰ ਮੋਦੀ ਨੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਦੇ ਕੇ ਮੰਤਰੀ ਮੰਡਲ ‘ਚ ਕੀਤਾ ਸ਼ਾਮਲ
ਪੰਜਾਬ ਨੈੱਟਵਰਕ, ਨਵੀਂ ਦਿੱਲੀ-
Delhi Breaking: ਮੋਦੀ ਕੈਬਨਿਟ ‘ਚ ਰਵਨੀਤ ਬਿੱਟੂ ਨੂੰ ਥਾਂ ਮਿਲ ਗਈ ਹੈ। ਰਵਨੀਤ ਬਿੱਟੂ ਦੇ ਵਲੋਂ ਅੱਜ ਕੇਂਦਰੀ ਰਾਜ ਮੰਤਰੀ ਦੇ ਵਜੋਂ ਸਹੁੰ ਚੁੱਕੀ ਗਈ। ਦੱਸ ਦਈਏ ਕਿ, ਇਸ ਵਾਰ ਭਾਜਪਾ ਪੰਜਾਬ ਵਿੱਚ ਇੱਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ।
ਭਾਜਪਾ ਕੋਲ ਪੰਜਾਬ ਤੋਂ ਕੋਈ ਰਾਜ ਸਭਾ ਮੈਂਬਰ ਵੀ ਨਹੀਂ ਹੈ। ਰਵਨੀਤ ਬਿੱਟੂ ਚੋਣਾਂ ਦੇ ਰੌਂਅ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਿੱਟੂ ਨੂੰ ਚੋਣ ਟਿਕਟ ਮਿਲੀ, ਪਰ ਉਹ ਲੁਧਿਆਣਾ ਤੋਂ ਚੋਣ ਹਾਰ ਗਏ।
ਇਸ ਦੇ ਬਾਵਜੂਦ ਨਰਿੰਦਰ ਮੋਦੀ ਨੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਦੇ ਕੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਹੈ। 2014 ਵਿੱਚ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਮੋਦੀ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।
ਹਰਦੀਪ ਪੁਰੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਮੋਦੀ ਸਰਕਾਰ ਵਿੱਚ ਰਾਜ ਸਭਾ ਮੈਂਬਰ ਅਤੇ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਸੀ।