ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ‘ਚ ਵਾਧੇ ਨੂੰ ਲੈ ਕੇ Fake ਨਿਊਜ਼ ਵਾਇਰਲ, DTF ਨੇ ਦਿੱਤਾ ਸਪੱਸ਼ਟੀਕਰਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਧੇ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਸੂਚਨਾਵਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਪਰ, ਮੀਡੀਆ ਅਦਾਰਾ ਪੰਜਾਬ ਨੈੱਟਵਰਕ 7 ਜਨਵਰੀ ਦੁਪਹਿਰ ਕਰੀਬ ਸਵਾ 3 ਵਜੇ ਤੱਕ ਦਾਅਵਾ ਕਰਦਾ ਹੈ ਕਿ, ਸਰਕਾਰ ਦੁਆਰਾ ਛੁੱਟੀਆਂ ਵਧਾਉਣ ਬਾਰੇ ਕੋਈ ਵੀ ਸੂਚਨਾ ਜਾਂ ਫਿਰ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਇੱਕ ਸੁਨੇਹਾ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਨਾਮ ਹੇਠ ਛੁੱਟੀਆਂ ਸਬੰਧੀ ਇੱਕ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ, ਛੁੱਟੀਆਂ 11 ਜਨਵਰੀ ਤੱਕ ਵਧਣਗੀਆਂ। ਉਕਤ ਵਾਇਰਲ ਹੋ ਰਹੇ ਸੁਨੇਹੇ ਤੇ ਡੀਟੀਐੱਫ਼ ਦਾ ਬਿਆਨ ਸਾਹਮਣੇ ਆਇਆ ਹੈ।
ਜਥੇਬੰਦੀ ਵੱਲੋਂ ਸਪਸ਼ਟ ਕੀਤਾ ਜਾਂਦਾ ਹੈ ਕਿ ਛੁੱਟੀਆਂ ਸਬੰਧੀ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ ਹੈ, ਨਾ ਹੀ ਕਿਸੇ ਪੱਧਰ ਤੇ ਕੋਈ ਰਾਬਤਾ ਕੀਤਾ ਹੈ। ਡੀਟੀਐਫ਼ ਦੇ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਸਪੱਸ਼ਟ ਕੀਤਾ ਕਿ, ਛੁੱਟੀਆਂ ਸਬੰਧੀ ਜਥੇਬੰਦੀ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ ਹੈ, ਨਾ ਹੀ ਕਿਸੇ ਪੱਧਰ ਤੇ ਕੋਈ ਰਾਬਤਾ ਕੀਤਾ ਹੈ।
ਉਨ੍ਹਾਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਫੇਕ ਮੈਸੇਜ ਨੂੰ ਵਾਇਰਲ ਨਾ ਕੀਤਾ ਜਾਵੇ, ਇਸ ਤਰ੍ਹਾਂ ਦੇ ਮੈਸੇਜ ਅਧਿਆਪਕਾਂ ਦੇ ਅੰਦਰ ਦੁਚਿੱਤੀ ਪੈਦਾ ਕਰਦੇ ਹਨ ਅਤੇ ਦੂਰ ਦੁਰਾਡੇ ਜਾਣ ਵਾਲੇ ਅਧਿਆਪਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।