Ferozepur News: ਪਿੰਡ ਪੋਜੋ ਕੇ ਉਤਾੜ ਵਿਖੇ 21 ਨਵ-ਜਨਮੀਆਂ ਧੀਆਂ ਦੀ ਮਨਾਈ ਲੋਹੜੀ

Punjab News

 

ਡਾ ਰੇਖਾ ਭੱਟੀ ਮੈਡੀਕਲ ਅਫਸਰ ਅਤੇ ਪ੍ਰੈਸ ਕਲੱਬ ਮਮਦੋਟ ਦੇ ਪ੍ਰਧਾਨ ਜੋਗਿੰਦਰ ਸਿੰਘ ਭੋਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

ਬਲਜੀਤ ਸਿੰਘ ਕਚੂਰਾ, ਮਮਦੋਟ

ਸਰਹੱਦੀ ਬਲਾਕ ਦੇ ਪਿੰਡ ਪੋਜੋ ਕੇ ਉਤਾੜ ਵਿਖੇ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਪ੍ਰੈਸ ਕਲੱਬ ਮਮਦੋਟ (ਰਜਿ:5320) ਵੱਲੋ 21 ਨਵਜਮੀਆਂ ਧੀਆਂ ਦੀ ਅੱਜ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਗਈ, ਇਸ ਮੌਕੇ ਉਹਨਾਂ ਨੂੰ ਰਵਾਇਤੀ ਸਭਿਆਚਾਰ ਅਨੁਸਾਰ ਗਰਮ ਸੂਟ, ਖਿਡਾਉਣੇ ਅਤੇ ਮੁੰਗਫਲੀ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮਮਦੋਟ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਮੈਡਮ ਰੇਖਾ ਭੱਟੀ ਅਤੇ ਮਮਦੋਟ ਪ੍ਰੈਸ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਭੋਲਾ ਸਮੁੱਚੀ ਟੀਮ ਨਾਲ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਸ਼ੇਰਵੀਰ ਸਿੰਘ ਰਾਏ ਅਤੇ ਦਸਮੇਸ਼ ਯੁਵਕ ਸੇਵਾਵਾ ਕਲੱਬ ਦੇ ਪ੍ਰਧਾਨ ਯੁਵਾ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਰਵਾਇਤੀ ਸੱਭਿਆਚਾਰ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਪੁੱਤਰਾਂ ਦੀ ਬਜਾਏ ਧੀਆਂ ਦੀ ਲੋਹੜੀ ਦਾ ਤਿਆਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਵਾਰ ਉਨ੍ਹਾਂ ਦੇ ਵੱਲੋ ਧੀਆ ਦੀ ਲੋਹੜੀ ਮਨਾਈ ਜਾ ਰਹੀ ਹੈ।

ਇਸ ਮੌਕੇ ਸੰਬੋਧਨ ਦੌਰਾਨ ਮੈਡੀਕਲ ਅਫਸਰ ਮੈਡਮ ਰੇਖਾ ਭੱਟੀ ਨੇ ਕਿਹਾ ਨੇ ਕਿਹਾ ਅੱਜ ਦੇ ਵਿਗਿਆਨਕ ਯੁੱਗ ਵਿੱਚ ਧੀਆ ਹਰ ਖੇਤਰ ਵਿੱਚ ਧੀਆ ਦੇ ਪੁੱਤਰਾ ਦੇ ਬਰਾਬਰ ਹਨ ਸਾਨੂੰ ਬੜੇ ਚਾਹ ਤੇ ਖੁਸ਼ੀ ਦੇ ਨਾਲ ਧੀਆ ਦੀ ਲੋਹੜੀ ਮਨਾਉਣੀ ਚਾਹੀਦੀ ਹੈ।

ਇਸ ਮੌਕੇ ਪ੍ਰੈਸ ਕਲੱਬ ਮਮਦੋਟ ਦੇ ਪ੍ਰਧਾਨ ਜੋਗਿੰਦਰ ਸਿੰਘ ਭੋਲਾ ਅਤੇ ਬਲਦੇਵ ਰਾਜ ਸ਼ਰਮਾ ਸਟੇਟ ਐਗਜੀਕਿਉਟਿਵ ਕਮੇਟੀ ਮੈਂਬਰ ਪੰਜਾਬ ਐਂਡ ਚੰਡੀਗੜ੍ਹ ਜਰਨਲ ਯੂਨੀਅਨ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਸ਼ਹੀਦ ਭਗਤ ਯੂਥ ਸਟੇਟ ਐਵਾਰਡੀ ਵਿਕਰਮਜੀਤ ਸਿੰਘ ਹਰ ਸਾਲ ਧੀਆਂ ਦੀ ਲੋਹੜੀ ਮਨਾਉਂਦੇ ਹਨ ਉਹ ਵਧਾਈ ਦੇ ਪਾਤਰ ਹਨ।

ਇਸ ਮੌਕੇ ਰਵਿੰਦਰ ਸਿੰਘ ਕਾਲਾ ਜਿਲਾ ਮੀਤ ਪ੍ਰਧਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ, ਪੱਤਰਕਾਰ ਸੰਜੀਵ ਕੁਮਾਰ, ਪੱਤਰਕਾਰ ਬਗੀਚਾ ਸਿੰਘ, ਪੱਤਰਕਾਰ ਬਲਜੀਤ ਸਿੰਘ ਕਚੂਰਾ, ਦਰਸ਼ਨਾ ਆਂਗਨਵਾੜੀ ਵਰਕਰ, ਕਲੱਬ ਮੀਤ ਪ੍ਰਧਾਨ ਗੁਰਚਰਨ ਸਿੰਘ, ਬੁੱਧ ਸਿੰਘ, ਮਲਕੀਤ ਸਿੰਘ, ਮਲਕੀਤ ਸਿੰਘ, ਖੜਕ ਸਿੰਘ, ਮੰਗਲ ਸਿੰਘ, ਬੋਹੜ ਸਿੰਘ, ਗੁਰਮੇਜ ਸਿੰਘ, ਦੇਸਰਾਜ, ਗੁਰਮੀਤ ਸਿੰਘ, ਦਲੀਪ ਸਿੰਘ, ਇਕਬਾਲ ਸਿੰਘ, ਸਾਬਕਾ ਸਰਪੰਚ ਰਾਜਬਿੰਦਰ ਕੌਰ, ਮਨਜੀਤ ਸਿੰਘ, ਮਾਜੂਦਾ ਪੰਚ ਮਨਜੀਤ ਸਿੰਘ, ਪੰਚ ਪਰਮਜੀਤ ਕੌਰ, ਛਿੰਦੋ ਕੌਰ, ਜਸਵਿੰਦਰ ਸਿੰਘ, ਡਾ ਨਿਸ਼ਾਨ ਸਿੰਘ, ਗੁਰਮੇਜ ਸਿੰਘ ਮਿਸਤਰੀ , ਅਮਰ ਸਿੰਘ, ਗੁਰਮੁਖ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ, ਰਾਜ ਸਿੰਘ, ਬਾਬਾ ਜਰਨੈਲ ਸਿੰਘ, ਸਾਬਕਾ ਪੰਚ ਮਲੂਕ ਸਿੰਘ, ਸਾਬਕਾ ਪੰਚ ਅਮਰਜੀਤ ਸਿੰਘ, ਪਰਮਜੀਤ ਸਿੰਘ,ਸਾਬਕਾ ਪੰਚ ਮਿੰਦੋ , ਸੋਹਣ ਸਿੰਘ, ਬਾਬਾ ਜੋਗਿੰਦਰ ਸਿੰਘ, ਜਗਰੂਪ ਸਿੰਘ, ਨਿਹਾਲ ਸਿੰਘ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *