ਅਜੋਕੀ ਸਿੱਖਿਆ ਅਤੇ ਅਧਿਆਪਕਾਂ ਨੂੰ ਦਰਪੇਸ਼ ਗੰਭੀਰ ਮੁਸ਼ਕਿਲਾਂ ਦੇ ਹੱਲ ਨੂੰ ਲੈਕੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋ ਸੂਬਾ ਪੱਧਰ ਤੇ ਵਿਦਿਅਕ ਕਾਨਫਰੰਸ/ਕੰਨਵੈਨਸ਼ਨ ਕਰਾਉਣ ਦਾ ਐਲਾਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਲਈ ਲਵੇ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸਮੂਹ ਸੂਬਾ ਕਮੇਟੀ ਵੱਲੋ ਪੰਜਾਬ ਵਿੱਚ ਅਜੋਕੀ ਪਰਾਇਮਰੀ ਸਿਖਿਆ ਅਤੇ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਲੈਕੇ ਦੀ ਪੰਜਾਬ ਅੰਦਰ ਇੱਕ ਵਿਦਿਅਕ ਕਾਨਫਰੰਸ ਕਰਾਉਣ ਦਾ ਐਲਾਨ ਪਿਛਲੇ ਦਿਨੀ ਸੂਬਾਈ ਮੀਟਿੰਗ ਚ ਲਿਆ ਫੈਸਲਾ ।ਇਸ ਕਾਨਫਰੰਸ ਅੰਦਰ ਅਹਿਮ ਮੁੱਦਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਅਤੇ ਸਿਖਿਆ ਵਿਭਾਗ ਦੇ ਸਾਹਮਣੇ ਰੱਖਣ ਅਤੇ ਉਸਦੇ ਹੱਲ ਦੀ ਠੋਸ ਵਿਉੰਤਬੰਦੀ ਲਈ ਇੱਕ 7 ਮੈਬਰੀ ਕਮੇਟੀ ਦਾ ਗਠਨ ਹੋਵੇਗਾ । ਇਸ ਸਬੰਧੀ ਹਰੇਕ ਮੁੱਦੇ ਤੇ ਪੂਰਨ ਤਿਆਰੀ ਲਈ ਸੂਬਾ ਪੱਧਰੀ ਮੀਟਿੰਗ 2 ਫਰਵਰੀ ਐਤਵਾਰ ਬੁਲਾ ਲਈ ਗਈ ਹੈ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ ਤੇ ਸਮੂਹ ਸੂਬਾ ਕਮੇਟੀ ਵੱਲੋ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਪੁਰਜੋਰ ਅਵਾਜ ਚ ਕਿਹਾ ਕਿ ਯੂਨੀਅਨ ਹਮੇਸ਼ਾ ਪਰਾਇਮਰੀ ਪੱਧਰ ਦੀਆ ਮੁਸ਼ਕਿਲਾਂ ਨੂੰ ਸਰਕਾਰਾਂ ਸਾਹਮਣੇ ਰੱਖਦੀ ਆ ਰਹੀ ਹੈ ।ਇਸ ਵੇਲੇ ਬੱਚਿਆ ਦੀ ਸਿਖਿਆ ਅਤੇ ਅਧਿਆਪਕਾਂ ਦੀਆ ਮੁਸ਼ਕਿਲਾਂ ਦਾ ਕਚੂਮਰ ਨਿਕਲਿਆ ਪਿਆ ਹੈ , ਤੇ ਹੁਣ ਵੀ ਸਰਕਾਰ ਕੋਲੋ ਤਿੰਨ ਸਾਲ ਉਡੀਕ ਕਰਨ ਦੇ ਬਾਵਜੂਦ ਵੀ ਅਧਿਆਪਕ ਤੇ ਮੁਲਾਜਮ ਵਰਗ ਨਿਰਾਸ਼ਾ ਚ ਹੈ ।ਜਿਸ ਨੂੰ ਲੈਕੇ ਅਹਿਮ ਮੰਗਾਂ ਦੇ ਹੱਲ ਲਈ ਠੋਸ ਵਿਉਂਤਬੰਧੀ ਉਲੀਕੀ ਜਾ ਰਹੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ /ਆਨਲਾਈਨ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ ,ਅਧਿਆਂਪਕਾਂ ਨੂੰ ਪੜਾਈ ਦੀ ਜਗਾ ਗ੍ਰਾਂਟਾ ਲਗਾਉਣ ਚ ਤੇ ਹੋਰ ਕਈ ਤਰਾਂ ਦੇ ਕੰਮਾਂ ਚ ਉਲਝਾ ਕੇ ਰੱਖਣਾ ਅਤੇ ਜਮਾਤਵਾਰ ਅਧਿਆਪਕ ਨਾ ਦੇਣਾ, ਅਤੇ ਹੋਰ ਕਈ ਫਜੂਲ ਕੰਮਾਂ ਕਰਕੇ ਪਰਾਇਮਰੀ ਸਿਖਿਆ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ।ਇਸਦੇ ਨਾਲ ਨਾਲ ਪ੍ਰਾਇਮਰੀ ਅਧਿਆਪਕਾਂ ਨੂੰ ਪਾਏ ਜਾ ਰਹੇ ਵੱਡੇ ਪੱਧਰ ਤੇ ਵਿੱਤੀ ਘਾਟੇ ਪੇ-ਕਮਿਸ਼ਨ ਦੀਆਂ ਸੋਧਾਂ ,ਏ ਸੀ ਪੀ ਅਤੇ ਬਕਾਏ ਨਾ ਦੇਣਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ।ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਕੀਤੇ ਭੱਤੇ ਲਾਗੂ ਨਾ ਕਰਨ ਕਰਕੇ ਅਧਿਆਪਕ ਪੇਂਡੂ ਤੇ ਬਾਰਡਰ ਏਰੀਏ ਚ ਜਾਣ ਅਤੇ ਪਰਮੋਸ਼ਨਾ ਲੈਣ ਤੋ ਕੰਨੀ ਕਤਰਾ ਰਹੇ ਹਨ । ਨਵੇ ਅਧਿਆਪਕਾਂ ਤੇ ਮੁਲਾਜਮਾਂ ਤੇ ਪੰਜਾਬ ਸਕੇਲ ਲਾਗੂ ਨਾ ਕਰਨਾ ।
ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਕਾਉਣਾ , ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਅਤੇ ਬਣਦੇ ਲਾਭ ਦੇਕੇ ਪੱਕੇ ਨਾ ਕਰਨਾ ।ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਸਾਰੇ ਵਿਸ਼ੇ ਪਰਮੋਸ਼ਨਾਂ / ਹੈਡਚਟੀਚਰ ਪੋਸਟ ਨੂੰ ਪ੍ਰਬੰਧਕੀ ਕਰਨ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਫਾਈਨ ਆਰਟਸ ਯੋਗਤਾ ਨੂੰ ਵੀ ਆਰਟ ਕਰਾਫਟ ਤ ਵੋਕੇਸ਼ਨਲ ਯੋਗਤਾ ਨੂੰ ਵੀ ਮਾਸਟਰ ਕੇਡਰ ਚ ਪਰਮੋਟ ਨਾ ਕਰਨਾ , ਕੇਡਰ ਪਰਮੋਸ਼ਨਾਂ ਚ ਸਟੇਸ਼ਨ ਬਾਹਰਲੇ ਜਿਲਿਆਂ ਚ ਦੂਰ ਦੁਰਾਡੇ ਦੇਕੇ ਅਧਿਆਪਕ ਪ੍ਰੇਸ਼ਾਨ ਕਰਨੇਵ,ਮਿਸਮੈਚ ਡਾਟੇ ਵਾਲੇ ਅਤੇ ਕਈ ਹੋਰ ਅਧਿਆਪਕਾਂ ਦੀਆਂ ਬਦਲੀਆਂ ਨੂੰ ਵੀ ਵਿਚੇ ਲਟਕਾਈ ਰੱਖਣਾ ,ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ , ਹਰੇਕ ਸਕੂਲ ਚ ਸਫਾਈ ਸੇਵਿਕ ਨਾ ਦੇਣਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਬਣਨ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ।
ਇਸਦੇ ਨਾਲ ਹੀ ਅਪਾਰ ਆਈ ਡੀ ਵਰਗਾ ਕੰਮ ਥੋਪਣਾ .ਮਿਡ ਡੇ ਮੀਲ ਮੀਨੂੰ ਅਨੁਸਾਰ ਢੁਕਵੀ ਰਾਸ਼ੀ ਨਾ ਦੇਣਾ ਬਹੁਤ ਮੰਦਭਾਗੀ ਗੱਲ ਹੈ । ਸੰਘਰਸ਼ ਕਰ ਰਹੇ ਅਧਿਆਪਕ ਜਥੇਬੰਦੀਆ ਨੂੰ ਵੀ ਮੰਗਾਂ ਦਾ ਹੱਲ ਨਾ ਹੋਣ ਤੇ ਨਿਰਾਸ਼ਾ ਪੱਲੇ ਪੈ ਰਹੀ ਹੈ ।ਪੰਜਾਬ ਸਰਕਾਰ ਨੂੰ ਪੁਰਜੋਰ ਸ਼ਬਦਾਂ ਚ ਮੰਗ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਮਸਲੇ ਹੱਲ ਕਰੇ ਨਹੀ ਤਾਂ ਅਧਿਆਪਕ ਵਰਗ ਦੇ ਸਖਤ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।