All Latest NewsNews FlashPunjab News

ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ! ਚਲਦੀ ਸਰਕਾਰੀ ਬੱਸ ‘ਚੋਂ ਡਿੱਗੀਆਂ ਮਾਵਾਂ-ਧੀਆਂ, ਮਾਂ ਦੀ ਮੌਕੇ ਤੇ ਮੌਤ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਸੰਗਰੂਰ ਵਿੱਚ ਭਿਆਨਕ ਸੜਕ ਹਾਦਸਾ ਵਾਪਰਣ ਦੀ ਖ਼ਬਰ ਹੈ। ਦਰਅਸਲ, ਇਥੇ ਮਾਵਾਂ ਧੀਆਂ ਚਲਦੀ ਬੱਸ ਵਿੱਚੋਂ ਡਿੱਗ ਗਈਆਂ। ਜਿਸ ਦੇ ਕਾਰਨ ਮਾਂ ਦੀ ਤਾਂ ਮੌਕੇ ਹੀ ਮੌਤ ਹੋ ਗਈ, ਜਦੋਂਕਿ ਧੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ, ਧੂਰੀ ਨੇੜੇ ਪਿੰਡ ਕਾਤਰੋ ਵਿੱਚ ਇਹ ਘਟਨਾ ਵਾਪਰੀ। ਸਰਕਾਰੀ ਬੱਸ ਵਿੱਚ ਮ੍ਰਿਤਕਾ ਪਰਿਵਾਰ ਨਾਲ ਪਿੰਡ ਸੰਘੇੜਾ ਤੋਂ ਨਾਭਾ ਜਾ ਰਿਹੇ ਸਨ।

ਮ੍ਰਿਤਕ ਦੇ ਪਤੀ ਨੇ ਕਿਹਾ ਕਿ ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਜਦੋਂ ਪਿੰਡ ਕਾਤਰੋਂ ਕੋਲ ਪਹੁੰਚੇ ਤਾਂ ਬੱਸ ਡਰਾਈਵਰ ਨੇ ਅਣਗਹਿਲੀ ਨਾਲ ਬੱਸ ਨੂੰ ਮੋੜ ਉਤੇ ਇਕਦਮ ਤੇਜ਼ੀ ਨਾਲ ਕੱਟ ਮਾਰਿਆ, ਜਿਸ ਕਾਰਨ ਉਸਦੀ ਪਤਨੀ ਤੇ ਧੀ ਤਾਕੀ ਵਿਚੋਂ ਬਾਹਰ ਡਿੱਗ ਗਈਆਂ।

ਉਸਦੀ ਪਤਨੀ ਹਿਨਾਂ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਕੁੜੀ ਦੇ ਕਾਫੀ ਸੱਟੀਆਂ ਲੱਗੀਆਂ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

Leave a Reply

Your email address will not be published. Required fields are marked *