ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ: ਅਮਨਦੀਪ ਸ਼ਰਮਾ
Mansa News –
ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਸਕੂਲ ਪੱਧਰ ਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਹੜੇ ਬੱਚਿਆਂ ਦੀ ਕਵਿਤਾ ਮੁਕਾਬਲੇ ਕਰਵਾਏ ਗਏ। ਕਵਿਤਾ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਹਨਾਂ ਕਵਿਤਾ ਮੁਕਾਬਲਿਆਂ ਦਾ ਸਮਾਂ ਤਿੰਨ ਤੋਂ ਪੰਜ ਮਿੰਟ ਹੈ।
ਉਹਨਾਂ ਕਿਹਾ ਕਿ ਕਵਿਤਾ ਮੁਕਾਬਲੇ ਵਾਤਾਵਰਨ ਨੂੰ ਸਮਰਪਿਤ ਹਨ ਬੱਚਿਆਂ ਦੀਆਂ ਕਵਿਤਾਵਾਂ ਵਾਤਾਵਰਨ ਬਚਾਉਣ ਸਬੰਧੀ ਹੋਣੀਆਂ ਚਾਹੀਦੀਆਂ ਹਨ। ਬੱਚਿਆਂ ਦੇ ਕਵਿਤਾਵਾਂ ਦੇ ਮੁਕਾਬਲਿਆਂ ਦੀ ਜਜਮੈਂਟ ਮੈਡਮ ਟੇਨੂੰ ਬਾਲਾ ਨੇ ਕੀਤੀ।
ਰੁੱਖ ਲਗਾਈਏ ਰੁੱਖ ਵੇਲੀਓ
ਫੇਰ ਮਿਲੇਗਾ ਸੁੱਖ ਵੇਲੀਓ
ਰੁੱਖ ਲਗਾਈਏ ਰੁੱਖ।
ਕੁਝ ਰੁੱਖ ਮੈਨੂੰ ਮਾਂ ਲੱਗਦੇ ਨੇ
ਕੁਝ ਰੁੱਖ ਲੱਗਦੇ ਨੇ ਭਰਾ
ਇਹਨਾਂ ਦੀ ਠੰਡੀ ਛਾਂ ਹੇਠ
ਲੈਂਦਾ ਹਾਂ ਮੈਂ ਮੰਜਾ ਡਾਹ
ਮਿਲਦਾ ਬਹੁਤਾ ਸੁੱਖ ਬੇਲੀਓ
ਰੁੱਖ ਲਗਾਈਏ ਰੁੱਖ।
ਰਮਨਦੀਪ ਕੌਰ ਨੇ ਕਵਿਤਾ ਬੋਲ ਕੇ ਖੂਬ ਵਾਹ ਵਾਹ ਖੱਟੀ। ਇਹਨਾਂ ਮੁਕਾਬਲਿਆਂ ਵਿੱਚੋਂ ਰਮਨਦੀਪ ਕੌਰ ਪਹਿਲੇ ਸਥਾਨ ਤੇ ਸ਼ਗਨਦੀਪ ਕੌਰ ਦੂਸਰੇ ਸਥਾਨ ਅਤੇ ਅਰਮਾਨ ਸਿੰਘ ਤੀਸਰੇ ਸਥਾਨ ਤੇ ਰਹੇ।
ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਪੱਧਰੀ ਜੇਤੂ ਵਿਦਿਆਰਥੀ ਬਲਾਕ ਪੱਧਰ ਤੇ ਭਾਗ ਲੈਣਗੇ ਅਤੇ ਬਲਾਕ ਪੱਧਰੀ ਜੇਤੂ ਵਿਦਿਆਰਥੀ 28 ਅਗਸਤ ਨੂੰ ਜਿਲਾ ਪੱਧਰ ਤੇ ਭਾਗ ਲੈਣਗੇ, ਫਿਰ ਇਹਨਾਂ ਵਿਦਿਆਰਥੀਆਂ ਦੇ ਸਟੇਟ ਪੱਧਰੀ ਆਨਲਾਈਨ ਮੁਕਾਬਲੇ ਹੋਣਗੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

