Gym Workout: ਜਿਮ ਜਾਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਆਹ ਗਲਤੀਆਂ, ਹੋ ਸਕਦੀ ਮੌਤ

All Latest NewsHealth NewsNews FlashTop BreakingTOP STORIES

 

Gym Workout: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਰਾਸ਼ਟਰੀ ਪ੍ਰੋਗਰਾਮ ਗੈਰ ਸੰਚਾਰੀ ਬਿਮਾਰੀਆਂ ਵਿਭਾਗ ਅਨੁਸਾਰ ਤੰਦਰੁਸਤ ਰਹੋ ਸੁਰੱਖਿਅਤ ਰਹੋ ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਲਈ ਸਿਹਤ ਸਬੰਧੀ ਸਲਾਹਕਾਰੀ ਜਾਰੀ ਕੀਤੀ ਗਈ ਹੈ ਤਾਂ ਜੋ ਜਿੰਮ ਵਿੱਚ ਕਸਰਤ ਕਰਦੇ ਸਮੇਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਵਿਭਾਗ ਦੇ ਬੁਲਾਰੇ ਨੇ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤੀ ਭੋਜਨ ਖਾਓ ਅਤੇ ਇੱਕ ਦਿਨ ਦੀ ਸਿਹਤਮੰਦ ਵਿਅਕਤੀ ਲਈ 0.83 ਗ੍ਰਾਮ ਅਤੇ ਬਾਡੀ ਬਿਲਡਰਾਂ ਲਈ 1.2 ਤੋਂ 1.6 ਗ੍ਰਾਮ ਪ੍ਰਤੀ ਕਿਲੋ ਭਾਰ ਮੁਤਾਬਿਕ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ।

ਬੁਲਾਰੇ ਨੇ ਦੱਸਿਆ ਕਿ ਜਿੰਮ ਜਾਣ (Gym Workout) ਵਾਲੇ ਨੌਜਵਾਨਾਂ ਵੱਲ ਵਿਸ਼ੇਸ਼ ਤਰਜ਼ੀਹ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਜਿੰਮਾਂ ਵਿੱਚ ਵਰਤੇ ਜਾਣ ਵਾਲੇ ਸਪਲੀਮੈਂਟਾਂ ਦੀ ਪੂਰੀ ਜਾਂਚ ਕਰਵਾਈ ਜਾਵੇਗੀ।

ਇਸ ਚੈਕਿੰਗ ਦੌਰਾਨ ਨਕਲੀ ਤੇ ਘੱਟ ਕੁਆਲਿਟੀ ਵਾਲੇ ਸਪਲੀਮੈਂਟ ਬਣਾਉਣ ਤੇ ਵੇਚਣ ਵਾਲਿਆਂ ਵੱਲੋਂ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਅਤੇ ਬਲੱਡ, ਸੂਗਰ, ਮੋਟਾਪਾ, ਸਾਹ ਚੜ੍ਹਨਾ ਅਤੇ ਜ਼ਿਆਦਾ ਸਮੇਂ ਤੋਂ ਬਿਮਾਰੀ ਕਾਰਨ ਦਵਾਈਆਂ ਦਾ ਸੇਵਨ ਕਰਨਾ, ਨੂੰ ਡਾਕਟਰੀ ਸਲਾਹ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ।

ਵਿਟਾਮਿਨ, ਪ੍ਰੋਟੀਨ ਅਤੇ ਕਰੈਟੀਨ ਸਪਲੀਮੈਂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਵਿਟਾਮਿਨ, ਪ੍ਰੋਟੀਨ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਐਨਾਬੋਲਿਕ ਸਪਲੀਮੈਂਟ, ਸਟੀਮੁਲੈਂਟਸ ਅਤੇ ਅਨਰਜ਼ੀ ਡਰਿੰਕਸ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ।

ਜੇਕਰ ਜਿੰਮ ‘ਚ ਕਸਰਤ ਕਰਦੇ ਸਮੇਂ ਸਰੀਰਕ ਖਰਾਬੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਰੋਜ਼ਾਨਾ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਬੁਲਾਰੇ ਨੇ ਦੱਸਿਆ ਕਿ ਜਿੰਮ (Gym Workout) ਵਿੱਚ ਸਿਹਤ ਵਿਭਾਗ ਵੱਲੋਂ ਜ਼ਾਰੀ ਅਡਵਾਇਜ਼ਰੀ (ਸਲਾਹਕਾਰੀ) ਦੇ ਬੈਨਰ ਲਗਾਉਣੇ ਜ਼ਰੂਰੀ ਹਨ ਤਾਂ ਜੋ ਜਿੰਮ ਵਿੱਚ ਕਸਰਤ ਕਰਨ ਸਮੇਂ ਹੋਣ ਵਾਲੇ ਖਤਰੇ ਨੂੰ ਰੋਕਿਆ ਜਾ ਸਕੇ।

 

Media PBN Staff

Media PBN Staff

Leave a Reply

Your email address will not be published. Required fields are marked *