All Latest NewsNews FlashTop BreakingTOP STORIES

ਵੱਡਾ ਫ਼ੈਸਲਾ: ਬੋਰਡ ਪੇਪਰਾਂ ‘ਚ ਨਹੀਂ ਬੈਠ ਸਕਣਗੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ

 

ਚੰਡੀਗੜ੍ਹ

ਡੰਮੀ ਸਕੂਲਾਂ ਤੇ ਉਨ੍ਹਾਂ ’ਚ ਪੜ੍ਹਦੇ ਵਿਦਿਆਰਥੀਆਂ ’ਤੇ ਸੀਬੀਐੱਸਈ ਨੇ ਸ਼ਿਕੰਜਾ ਕੱਸ ਦਿੱਤਾ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਰੋਜ਼ਾਨਾ ਸਕੂਲ ਨਹੀਂ ਜਾਂਦੇ ਤੇ ਉਨ੍ਹਾਂ ਨੇ ਡੰਮੀ ਸਕੂਲਾਂ ਵਿੱਚ ਦਾਖਲੇ ਲਏ ਹੋਏ ਹਨ, ਉਨ੍ਹਾਂ ਨੂੰ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਸੀਬੀਐੱਸਈ ਨੇ ਐਕਸ ’ਤੇ ਜਾਰੀ ਸਰਕੁਲਰ ’ਚ ਸਕੂਲਾਂ ਨੂੰ ਕਿਹਾ ਹੈ ਕਿ ਇਨ੍ਹਾਂ ਡੰਮੀ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਜ਼ਿੰਮੇਵਾਰ ਮਾਪੇ ਹੋਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਤੇ ਪੰਜਾਬ ਸਣੇ ਦੇਸ਼ ਭਰ ਦੇ ਸਕੂਲਾਂ ’ਚ ਡੰਮੀ ਸਕੂਲਾਂ ਵੱਲੋਂ ਮੋਟੇ ਪੈਸੇ ਵਸੂਲ ਕੇ ਵਿਦਿਆਰਥੀ ਦਾਖਲ ਕੀਤੇ ਜਾਂਦੇ ਹਨ।

ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦਾ ਸਕੂਲ ਜਾਣਾ ਜ਼ਰੂਰੀ ਨਹੀਂ ਹੁੰਦਾ ਤੇ ਕਥਿਤ ਫਰਜ਼ੀ ਤੌਰ ’ਤੇ 75 ਫ਼ੀਸਦ ਤੋਂ ਵੱਧ ਹਾਜ਼ਰੀ ਦਿਖਾ ਕੇ ਉਨ੍ਹਾਂ ਦੇ ਦਾਖਲੇ ਬੋਰਡ ਨੂੰ ਭੇਜੇ ਜਾਂਦੇ ਹਨ।

ਸਰਕੁਲਰ ’ਚ ਇਹ ਵੀ ਕਿਹਾ ਗਿਆ ਹੈ ਕਿ ਸੀਬੀਐੱਸਈ ਵੱਲੋਂ ਡੰਮੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਪ-ਨਿਯਮਾਂ ’ਚ ਸੋਧ ਵੀ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ’ਚ ਬੈਠਣ ਤੋਂ ਰੋਕਿਆ ਜਾ ਸਕੇ।

ਇਸ ਹਾਲਤ ’ਚ ਇਨ੍ਹਾਂ ਵਿਦਿਆਰਥੀਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐਨਆਈਓਐੱਸ) ਦੀ ਪ੍ਰੀਖਿਆ ਦੇਣੀ ਪਵੇਗੀ।

ਇਸ ਦੌਰਾਨ ਸੀਬੀਐੱਸਈ ਮੁਹਾਲੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡੰਮੀ ਸਕੂਲਾਂ ’ਚ ਦਾਖਲੇ ਰੋਕਣ ਲਈ ਬੋਰਡ ਵਲੋਂ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਜੇ ਕੋਈ ਵਿਦਿਆਰਥੀ ਗ਼ੈਰਹਾਜ਼ਰ ਹੋਇਆ ਤੇ ਸਕੂਲ ਰਜਿਸਟਰ ’ਚ ਹਾਜ਼ਰੀ ਮਿਲੀ ਤਾਂ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

 

Leave a Reply

Your email address will not be published. Required fields are marked *