ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਲਗਾਤਾਰ ਪਿੰਡ ਪੱਧਰ ‘ਤੇ ਮੀਟਿੰਗ ਦਾ ਦੌਰ ਜ਼ਾਰੀ
ਕਾਂਗਰਸ ਪਾਰਟੀ ਦੇ ਏਜੰਡ ਅਨੁਸਾਰ ਪਿੰਡ ਪੱਧਰ ਤੇ ਬੂਥ ਕਮੇਟੀਆਂ ਤੋਂ ਲੈ ਬਲਾਕ ਪੱਧਰ ਤੱਕ ਕਮੇਟੀਆਂ ਬਣਾਉਣ ਦੀ ਕੀਤੀ ਅਪੀਲ
ਅਰਨੀਵਾਲਾ/ਜਲਾਲਾਬਾਦ
ਅੱਜ ਆਉਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਇੱਥੇ ਬਲਾਕ ਅਰਨੀਵਾਲਾ ਦੇ ਵੱਖ-ਵੱਖ ਪਿੰਡਾ ਵਿੱਚ ਹਲਕਾ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਵੀ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਵੱਲੋਂ ਅੱਜ ਅਰਨੀਵਾਲਾ ਦੇ ਵਰਕਰਾਂ ਨਾਲ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡਾਂ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਪਾਰਟੀ ਦੇ ਏਜੰਡੇ ਅਨੁਸਾਰ ਪਿੰਡ ਪੱਧਰ ਤੇ ਬੂਥ ਕਮੇਟੀਆਂ, ਮੰਡਲ ਕਮੇਟੀਆਂ ਅਤੇ ਬਲਾਕ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।
ਅੱਜ ਚਾਰ ਜੋਨਾ ਨਾਲ ਲੱਗਦੇ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਪਹਿਲਾਂ ਪਿੰਡ ਜੰਡ ਵਾਲਾ ਭੀਮੇਸ਼ਾਹ,ਦੂਜਾ ਡੱਬਵਾਲਾ ਕਲਾਂ,ਤੀਜਾ ਕਮਾਲ ਵਾਲਾ, ਚੋਥਾ ਘੁੜਿਆਣਾ, ਝੋਟਿਆਂ ਵਾਲਾ,ਪਾਕਾ,ਬੰਨ੍ਹਵਾਲਾ,ਮੁਰਾਦਵਾਲਾ,ਬੁਰਜਾ,ਕੁਹਾੜਿਆ ਵਾਲਾ, ਟਾਹਲੀਵਾਲਾ ਜੱਟਾਂ, ਇਸਲਾਮ ਵਾਲਾ, ਕੰਧਵਾਲਾ ਹਾਜ਼ਰ ਖਾਂ,ਮੰਮੂਖੇੜਾ ਖਾਟਵਾ,ਢਿੱਪਾ ਵਾਲਾ, ਪਿੰਡਾ ਦੀ ਮੀਟਿੰਗਾਂ ਕੀਤੀਆਂ ਕੀਤੀਆਂ ਗਈਆਂ। ਕਾਂਗਰਸ ਪਾਰਟੀ ਦੇ ਏਜੰਡੇ ਤੇ ਡਟ ਕੇ ਪਹਿਰਾ ਦੇਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਵਰਕਰਾਂ ਵੱਲੋਂ ਵੱਡੀ ਜਿੱਤ ਉਨ੍ਹਾਂ ਦੀ ਝੋਲੀ ਪਾਉਣ ਦਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੂੰ ਭਰੋਸਾ ਦਿਵਾਇਆ। ਸਾਬਕਾ ਵਿਧਾਇਕ ਦੀ ਲੋਕ ਪ੍ਰਿਅਤਾ ਆਮ ਲੋਕਾਂ ਵਿੱਚ ਲਗਾਤਾਰ ਵਧ ਰਹੀ ਹੈ।
ਲਿੰਕਨ ਮਲਹੋਤਰਾ, ਸਰਪੰਚ ਚਰਨਜੀਤ ਸਿੰਘ ਘੁੜਿਆਣਾਸ਼, ਸੋਨੂੰ ਨੰਬਰਦਾਰ, ਯਾਦਵਿੰਦਰ ਭੋਲਾ, ਮਹਾਂਵੀਰ,ਲੱਖਾਂ,ਗੁਰਲਾਲ ਸਰਪੰਚ,ਸਿਕੰਦਰ ਬੱਤਰਾ, ਰੋਜ਼ੀ ਬੱਤਰਾ, ਕਰਨਾਂ ਸਰਪੰਚ ਕੁਹਾੜਿਆ ਵਾਲਾ,ਹਨੀ ਬੁਰਜਾ, ਪੁਸ਼ਪਿੰਦਰ,ਗਗਨਦੀਪ ਬੰਨ੍ਹ ਵਾਲਾ,ਰਮੇਸ਼ ਕੰਬੋਜ਼,ਮਿੱਠੂ ਮੋੜ,ਅਮਨਦੀਪ ਕੰਬੋਜ਼,ਰਾਜ ਕੁਮਾਰ ਸਰਪੰਚ,ਪ੍ਰੇਮ ਕੁਮਾਰ,ਟੇਕ ਚੰਦ, ਮਨਦੀਪ ਮੈਂਬਰ,ਸੁਖਦੀਪ ਸਿੰਘ,ਤੇ ਹੋਰ ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਮੀਟਿੰਗ ਵਿੱਚ ਵਰਕਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਚੰਗੇ ਇਮਾਨਦਾਰ ਅਤੇ ਮਿਹਨਤੀ ਆਗੂਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਟਿਕਟਾਂ ਦੇਣ ਦੀ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਵੱਖ ਵੱਖ ਪਿੰਡਾਂ ਤੋਂ ਸਰਪੰਚ-ਪੰਚ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

