ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਸਰਕਾਰੀ ਬੈਂਕ ‘ਚ ਡਾਕਾ, ਲੁੱਟੇ 15 ਲੱਖ ਰੁਪਏ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਅੰਦਰ ਦਿਨ ਦਿਹਾੜੇ ਇੱਕ ਬੈਂਕ ਦੇ ਵਿਚ ਲੁਟੇਰਿਆਂ ਦੇ ਵਲੋਂ ਡਾਕਾ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਘਟਨਾ ਖੰਨਾ ਦੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ ਜਿਥੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਨੂੰ ਹਥਿਆਰਬੰਦ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ।
ਖ਼ਬਰਾਂ ਮੁਤਾਬਿਕ, ਪਹਿਲਾਂ ਲੁਟੇਰਿਆਂ ਦੇ ਵਲੋਂ ਹਥਿਆਰਾਂ ਸਮੇਤ ਬੈਂਕ ਦੇ ਅੰਦਰ ਦਾਖਲ ਹੋਇਆ ਗਿਆ ਅਤੇ ਫਿਰ ਗੰਨਮੈਨ ਕੋਲੋਂ ਹਥਿਆਰ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਕਰੀਬ 15 ਲੱਖ ਰੁਪਏ ਲੁੱਟ ਕੇ ਤਿੰਨ ਲੁਟੇਰੇ ਮੋਟਰਸਾਈਕਲ ਤੇ ਫਰਾਰ ਹੋ ਗਏ।
ਸੂਚਨਾ ਇਹ ਵੀ ਹੈ ਕਿ, ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਸਟਾਫ਼ ਨੂੰ ਲੰਚ ਟਾਈਮ ਵੇਲੇ ਬੰਧਕ ਬਣਾਇਆ ਗਿਆ ਅਤੇ ਗੰਨਮੈਨ ਕੋਲੋਂ ਹਥਿਆਰ ਖੋਂਹਦਿਆਂ, 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਸੀਸੀਟੀਵੀ ਫਰੋਲੇ ਜਾ ਰਹੇ ਹਨ। ਦੱਸ ਦਈਏ ਕਿ, ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਹਾਕਮ ਧਿਰ ਹੱਥਾਂ ਤੇ ਹੱਥ ਧਰ ਕੇ ਬੈਠੀ ਹੈ।