ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਮੈਡਮ ਛੀਨਾ ਨੇ ਆਂਗਨਵਾੜੀ ਸੈਂਟਰ ਸਾਰੰਗੜਾ ਵਿਖੇ ਬੱਚਿਆਂ ਨਾਲ ਲੋਹੜੀ ਮਨਾਈ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਆਂਗਨਵਾੜੀ ਸੈਂਟਰ ਸਾਰੰਗੜਾ ਬਲਾਕ ਚੌਗਾਵਾਂ ਵਿਖੇ ਬੱਚਿਆਂ ਨਾਲ ਲੋਹੜੀ ਮਨਾਈ। ਜਿਸ ਵਿੱਚ ਪ੍ਰਾਇਮਰੀ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਵੀ ਬੁਲਾਇਆ ਗਿਆ। ਬੱਚਿਆਂ ਨੇ ਮਿਲ ਕੇ ਲੋਹੜੀ ਦੇ ਗੀਤ ਗਾਏ ਅਤੇ ਗਿੱਧੇ ਭੰਗੜੇ ਦਾ ਪ੍ਰੋਗਰਾਮ ਕੀਤਾ ਗਿਆ।
ਆਂਗਣਵਾੜੀ ਸੈਂਟਰ ਵਿੱਚ ਲਾਭਪਾਤਰੀਆਂ ਨੂੰ ਬੁਲਾ ਕੇ ਧੀਆਂ ਦੀ ਲੋਹੜੀ ਵੰਡਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਹਾਜ਼ਰ ਨਵਜੰਮੀਆਂ ਬੱਚੀਆਂ ਨੂੰ ਸਭ ਤੋਂ ਪਹਿਲਾਂ ਲੋਹੜੀ ਵੰਡੀ ਗਈ ਤਾਂ ਕਿ ਕੁੜੀਆਂ ਅਤੇ ਮੁੰਡਿਆਂ ਦੇ ਫ਼ਰਕ ਨੂੰ ਮਿਟਾਇਆ ਜਾ ਸਕੇ ਅਤੇ ਸਮਾਜ ਵਿੱਚ ਬਰਾਬਰ ਰੁਤਬੇ ਦਾ ਅਹਿਸਾਸ ਕਰਵਾਇਆ ਜਾ ਸਕੇ।