Good News: ਸਰਕਾਰੀ ਮੁਲਾਜ਼ਮ ਦੀ ਨਿਕਲੀ 1 ਕਰੋੜ ਦੀ ਲਾਟਰੀ
Punjab Lohri Bumper
ਪੰਜਾਬ ਲੋਹੜੀ ਬੰਪਰ ਦਾ ਦੂਸਰਾ ਇਨਾਮ ਲੁਧਿਆਣਾ ਤੋਂ ਨਿਕਲਿਆ ਹੈ। ਜੇਤੂ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਘੁੰਮਣ ਆਇਆ ਹੋਇਆ ਸੀ। ਉਸ ਨੇ ਇਕ ਕਰੋੜ ਦਾ ਇਨਾਮ ਜਿੱਤਿਆ ਹੈ।
ਰਾਜਸਥਾਨ ਦਾ ਰਹਿਣ ਵਾਲਾ ਅਨਿਲ ਕੁਮਾਰ ਸਰਕਾਰੀ ਮੁਲਾਜ਼ਮ ਹੈ। ਉਹ ਪਿਛਲੇ ਦਿਨੀਂ ਲੁਧਿਆਣਾ ਘੁੰਮਣ ਆਇਆ ਸੀ।
ਉਸ ਨੇ ਲੁਧਿਆਣਾ ਦੀ ਇੱਕ ਦੁਕਾਨ ਤੋਂ ਚਾਰ ਟਿਕਟਾਂ ਖਰੀਦੀਆਂ ਜਿਨ੍ਹਾਂ ਵਿੱਚੋਂ ਇੱਕ ਟਿਕਟ ਦਾ ਦੂਸਰਾ ਇਨਾਮ ਇਕ ਕਰੋੜ ਉਸ ਨੇ ਜਿੱਤਿਆ ਹੈ। ਜਦਕਿ 10 ਕਰੋੜ ਦਾ ਪਹਿਲਾ ਇਨਾਮ ਰੋਪੜ ਦੇ ਰਹਿਣ ਵਾਲੇ ਇੱਕ ਸ਼ਖਸ ਦਾ ਨਿਕਲਿਆ।
10 ਕਰੋੜ ਦੀ ਲਾਟਰੀ ਹਰਪਿੰਦਰ ਸਿੰਘ ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ।
ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਖ਼ਬਰ ਸ੍ਰੋਤ- ਨਿਊਜ਼18