All Latest NewsNews FlashPunjab News

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਭੇਜਿਆ ਮੰਗ ਪੱਤਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੂੰ ਮੰਗ ਪੱਤਰ ਈ -ਮੇਲ ਰਾਹੀ ਭੇਜ ਕੇ ਮੰਗ ਕੀਤੀ ਗਈ ਹੈ ਕਿ ਬਜਟ ਸੈਸ਼ਨ ਫਰਵਰੀ 2025-26 ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਨਾ ਕਰਦੇ ਹੋਏ ਉਨ੍ਹਾਂ ਲਈ ਵੀ ਨਿਊਨਤਮ ਵੇਜਸ ਦੇ ਆਧਾਰ ਤੇ ਵੇਤਨਮਾਨ ਦਿੱਤਾ ਜਾਵੇ। ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ।

ਜਿਵੇਂ ਕਿ ਗੁਜਰਾਤ ਹਾਈਕੋਰਟ ਨੇ ਪਿਛਲੇ ਦਿਨੀਂ 2024 ਵਿੱਚ ਫ਼ੈਸਲਾ ਦਿੱਤਾ ਸੀ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਤੇ ਇਸ ਫ਼ੈਸਲੇ ਨੂੰ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾਵੇ। 2022 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਕੇ ਵਰਕਰ ਅਤੇ ਹੈਲਪਰ ਲਈ ਗਰੈਚੁਟੀ ਦਾ ਪ੍ਰਬੰਧ ਕੀਤਾ ਜਾਵੇ ।ਇੱਕ ਸਰਕਾਰੀ ਮੁਲਾਜ਼ਮ ਦੀ ਤਰਾਂ ਟੀ ਏ,ਡੀ ਏ ਪੈਨਸ਼ਨ ਦਾ ਪ੍ਰਬੰਧ ਕਰਕੇ ਸਾਰੇ ਸਰਕਾਰੀ ਲਾਭ ਦਿੱਤੇ ਜਾਣ।

ਜਿੰਨੀ ਦੇਰ ਤੱਕ ਇਹ ਸੰਭਵ ਨਹੀਂ ਹੋ ਸਕਦਾ ਉਹਨੀਂ ਦੇਰ ਤੱਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿੱਚ ਮਹਿੰਗਾਈ ਅਨੁਸਾਰ ਢੁਕਵਾਂ ਵਾਧਾ ਕੀਤਾ ਜਾਵੇ ਜੋ ਕਿ 2018 ਵਿੱਚ 1500 ਦਾ ਵਾਅਦਾ ਕਰਨ ਤੋਂ ਬਾਅਦ ਹੁਣ ਤੱਕ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।ਆਨਲਾਈਨ ਕੰਮ ਕਰਨ ਲਈ ਵਧੀਆ ਟੈਬ ਦਿੱਤੇ ਜਾਣ।

ਇਹ ਮੰਗ ਪੱਤਰ ਪੂਰੇ ਪੰਜਾਬ ਵਿਚੋਂ ਹਰ ਜ਼ਿਲ੍ਹੇ ਅਤੇ ਬਲਾਕ ਵਿੱਚੋਂ ਪੰਜਾਬ ਪ੍ਰਧਾਨ ਮੈਡਮ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ,ਸਰਕਲ ਪ੍ਰਧਾਨ, ਬਲਾਕ ਸਕੱਤਰ ,ਕੈਸ਼ੀਅਰ ਵੱਲੋਂ ਈ ਮੇਲ ਰਾਹੀ ਭੇਜੇਂ ਜਾਣਗੇ।

Leave a Reply

Your email address will not be published. Required fields are marked *