ਸਿੱਖਿਆ ਵਿਭਾਗ ਕਰਵਾਉਣ ਜਾ ਰਿਹੈ ਮੈਗਾ ਮਾਪੇ-ਅਧਿਆਪਕ ਮਿਲਣੀ! ਗੌਰਮਿੰਟ ਟੀਚਰਜ਼ ਯੂਨੀਅਨ ਨੇ ਕਿਹਾ- ਬਾਕੀ ਸਭ ਤਾਂ ਠੀਕ, ਪਰ ਮਿਤੀ ਬਦਲੋ
ਇਕ ਫਰਵਰੀ ਨੂੰ ਹੋਣ ਵਾਲੀ ਮੈਗਾ ਮਾਪੇ-ਅਧਿਆਪਕ ਮਿਲਣੀ ਦੀ ਮਿਤੀ ਤਬਦੀਲੀ ਕੀਤੀ ਜਾਵੇ-ਜੀ.ਐਸ.ਟੀ.ਯੂ.
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਐਸ.ਸੀ.ਈ.ਆਰ.ਟੀ. ਪੰਜਾਬ ਦੇ ਪੱਤਰ ਮੀਮੋ ਨੰ:- ਈ 491954/ 2025/ 6824 ਮਿਤੀ 8 ਜਨਵਰੀ 2025 ਦੇ ਅਨੁਸਾਰ ਮਿਤੀ 18 ਜਨਵਰੀ 2025 ਤੋਂ 30 ਜਨਵਰੀ 2025 ਤੱਕ ਜਮਾਤ ਪਹਿਲੀ ਤੋਂ ਜਮਾਤ 12ਵੀਂ ਤੱਕ ਪ੍ਰੀ-ਬੋਰਡ ਟਰਮ ਪ੍ਰੀਖਿਆ-2 ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਪੱਤਰ ਅਨੁਸਾਰ ਮਿਤੀ 01 ਫਰਵਰੀ 2025 ਨੂੰ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਅਧਿਆਪਕਾਂ ਦੀ ਮੰਗ ਹੈ ਕਿ ਮਾਪੇ-ਅਧਿਆਪਕ ਮਿਲਣੀ ਦੀ ਮਿਤੀ ਤਬਦੀਲ ਕੀਤੀ ਜਾਵੇ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪਵਾਰੀ, ਕਾਰਜਕਾਰੀ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ, ਜਿੰਦਰ ਪਾਇਲਟ,ਵਿੱਤ ਸਕੱਤਰ ਨਵੀਨ ਸਚਦੇਵਾ, ਸੀਨੀਅਰ ਮੀਤ ਸਕੱਤਰ ਸੁਖਜਿੰਦਰ ਸਿੰਘ ਖਾਨਪੁਰ, ਐਡੀਸ਼ਨਲ ਜਨਰਲ ਸਕੱਤਰ ਬਾਜ ਸਿੰਘ ਭੁੱਲਰ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀਮੇਘਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਥਿੰਦ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਐਸ.ਸੀ.ਈ.ਆਰ.ਟੀ. ਪੰਜਾਬ ਦੇ ਪੱਤਰ ਮੀਮੋ ਨੰ:- ਈ 491954/ 2025/ 6824 ਮਿਤੀ 8 ਜਨਵਰੀ 2025 ਦੇ ਅਨੁਸਾਰ ਮਿਤੀ 18 ਜਨਵਰੀ 2025 ਤੋਂ 30 ਜਨਵਰੀ 2025 ਤੱਕ ਜਮਾਤ ਪਹਿਲੀ ਤੋਂ ਜਮਾਤ 12ਵੀਂ ਤੱਕ ਪ੍ਰੀ-ਬੋਰਡ ਟਰਮ ਪ੍ਰੀਖਿਆ-2 ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਪੱਤਰ ਅਨੁਸਾਰ ਮਿਤੀ 01 ਫਰਵਰੀ 2025 ਨੂੰ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਅਧਿਆਪਕਾਂ ਦੀ ਮੰਗ ਹੈ ਕਿ ਮਾਪੇ-ਅਧਿਆਪਕ ਮਿਲਣੀ ਦੀ ਮਿਤੀ ਤਬਦੀਲ ਕੀਤੀ ਜਾਵੇ।ਇਸ ਦਾ ਕਾਰਨ ਇਹ ਹੈ ਕਿ 30 ਜਨਵਰੀ ਤੱਕ ਪ੍ਰੀਖਿਆਵਾਂ ਚਲਣੀਆਂ ਹਨ ਇਸ ਦੌਰਾਨ ਹੀ 29 ਜਨਵਰੀ 2025 ਤੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੇ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਕਾਰਨ ਅੱਜ ਵੱਡੇ ਪੱਧਰ ਤੇ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਹਨ। ਜਿਸ ਨਾਲ ਸਕੂਲ ਵਿੱਚ ਵਿਦਿਆਰਥੀਆਂ ਦੇ ਅੱਜ ਹੋ ਰਹੇ ਪੇਪਰ ਵੀ ਪ੍ਰਭਾਵਿਤ ਹੋ ਚੁੱਕੇ ਹਨ।
ਕਾਫੀ ਸਕੂਲ ਅਜਿਹੇ ਹਨ ਜਿੱਥੇ ਅਧਿਆਪਕਾਂ ਦੀ ਗਿਣਤੀ ਘੱਟ ਹੈ ਅਤੇ ਪੇਪਰ ਲੈਣ ਲਈ ਪੂਰੇ ਅਧਿਆਪਕ ਵੀ ਨਹੀਂ ਹਨ। ਇਹ ਟ੍ਰੇਨਿੰਗ ਪ੍ਰੋਗਰਾਮ 5 ਫਰਵਰੀ ਤੱਕ ਉਲੀਕੇ ਗਏ ਹਨ। ਪੇਪਰ ਅਧਿਆਪਕਾਂ ਦੁਆਰਾ ਹੀ ਚੈੱਕ ਵੀ ਕੀਤੇ ਜਾਣੇ ਹਨ ਅਤੇ ਨਤੀਜਾ ਵੀ ਤਿਆਰ ਕਰਨਾ ਹੈ ਅਤੇ ਪ੍ਰੀਖਿਆਵਾਂ ਖਤਮ ਹੋਣ ਤੋਂ ਅਗਲੇ ਹੀ ਦਿਨ ਮਾਪੇ-ਅਧਿਆਪਕ ਮਿਲਣੀ ਕਰਨਾ ਅਸੰਭਵ ਹੈ। ਇਸ ਲਈ ਇਸ ਸਭ ਕਾਰਜ ਲਈ ਸਮਾਂ ਜ਼ਰੂਰ ਦਿੱਤਾ ਜਾਵੇ ਅਤੇ ਇਸ ਲਈ ਮਾਪੇ-ਅਧਿਆਪਕ ਮਿਲਣੀ ਦਾ ਸਮਾਂ ਤਬਦੀਲ ਕੀਤਾ ਜਾਵੇ। ਇਸ ਸਮੇਂ ਉਪਰੋਕਤ ਆਗੂਆਂ ਤੋਂ ਇਲਾਵਾ ਹਰਮੀਤ ਸਜਰਾਣਾ, ਸਤਨਾਮ ਮਹਾਲਮ, ਸੁਮੀਤ ਸਿੰਘ, ਰਾਜ ਕੁਮਾਰ ਅਤੇ ਰਮੇਸ਼ ਚੰਦਰ ਆਦਿ ਹਾਜ਼ਰ ਸਨ।