ਪੰਜਾਬ ਸਰਕਾਰ ਨੇ ਸੁਪਰਫਾਸਟ ਤਹਿਸੀਲਦਾਰ ਨੂੰ ਕੀਤਾ ਸਸਪੈਂਡ! ਰਾਕੇਟ ਤੋਂ ਤੇਜ਼ ਵੀ ਦੌੜ ਕੇ ਕਰਦਾ ਸੀ ਰਜਿਸਟਰੀਆਂ
ਪੰਜਾਬ ਨੈੱਟਵਰਕ, ਲੁਧਿਆਣਾ
ਚਾਰ ਮਿੰਟ ਦੇ ਫ਼ਰਕ ਨਾਲ ਦੋ ਵੱਖ ਵੱਖ ਥਾਵਾਂ ਤੇ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਖਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆ, ਉਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਜਗਰਾਓਂ ਤਹਿਸੀਲ ਦੇ ਤਹਿਸੀਲਦਾਰ ਰਣਜੀਤ ਸਿੰਘ ਕੋਲ ਲੁਧਿਆਣਾ ਪੂਰਬੀ ਦਾ ਵਾਧੂ ਚਾਰਜ ਸੀ।
ਦੋਸ਼ ਹੈ ਕਿ ਰਣਜੀਤ ਸਿੰਘ ਨੇ ਤਹਿਸੀਲ ਜਗਰਾਓਂ ਅਤੇ ਲੁਧਿਆਣਾ ਪੂਰੀ ਵਿੱਚ 17 ਜਨਵਰੀ ਨੂੰ ਇੱਕੋ ਸਮੇਂ (ਚਾਰ ਮਿੰਟਾਂ ਦੇ ਫ਼ਰਕ ਨਾਲ) ਦੋ ਵੱਖ ਵੱਖ ਥਾਵਾਂ ਤੇ ਜਾ ਕੇ ਰਜਿਸਟਰੀਆਂ ਕਰ ਮਾਰੀਆਂ, ਜੋ ਕਿ ਅਸਲ ਵਿੱਚ ਸੰਭਵ ਨਹੀਂ ਸੀ।
ਪੰਜਾਬ ਸਰਕਾਰ ਨੂੰ ਉਕਤ ਮਾਮਲੇ ਦੀ ਜਿਵੇਂ ਹੀ ਸੂਚਨਾ ਮਿਲੀ ਤਾਂ, ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆ ਤਹਿਸੀਲਦਾਰ ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਅਤੇ ਅਗਲੇਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।