ਪੰਜਾਬ ਸਰਕਾਰ ਠੇਕੇ ‘ਤੇ ਕਰੇਗੀ ਕਲਰਕਾਂ ਦੀ ਭਰਤੀ, 5 ਫਰਵਰੀ ਤੱਕ ਕਰੋ ਅਪਲਾਈ
ਠੇਕੇ ਦੇ ਆਧਾਰ ’ਤੇ 11 ਮਹੀਨਿਆਂ ਲਈ ਕਲਰਕ ਦੀ ਅਸਾਮੀ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ
ਪੰਜਾਬ ਨੈੱਟਵਰਕ, ਜਲੰਧਰ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ ਠੇਕੇ ਦੇ ਅਧਾਰ ’ਤੇ 11 ਮਹੀਨਿਆਂ ਲਈ ਕਲਰਕ ਦੀ ਅਸਾਮੀ ’ਤੇ ਨਿਯੁਕਤੀ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਕਲਰਕ ਦੀ ਅਸਾਮੀ ਲਈ ਉਮੀਦਵਾਰ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗ੍ਰੈਜੂਏ਼ਸ਼ਨ ਅਤੇ ਉਮੀਦਾਵਰ ਅਕਾਊਂਟ ਦੇ ਕੰਮ ਦਾ ਤਜਰਬਾ, ਨਿਰਧਾਰਿਤ ਸਪੀਡ ਵਿੱਚ ਕੰਪਿਊਟਰ ’ਤੇ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਵਿੱਚ ਚੰਗੀ ਮੁਹਾਰਤ ਰੱਖਦਾ ਹੋਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਆਰਮੀ, ਨੇਵੀ ਅਤੇ ਹਵਾਈ ਸੈਨਾ ਵਿੱਚੋਂ ਸੇਵਾ ਮੁਕਤ ਹੋਇਆ ਹੋਵੇ।
ਉਨ੍ਹਾਂ ਅੱਗੇ ਦੱਸਿਆ ਕਿ ਕਲਰਕ ਨੂੰ ਪ੍ਰਤੀ ਮਹੀਨਾ 16,000 ਰੁਪਏ ਉਕਾ-ਪੁੱਕਾ ਤਨਖਾਹ ਦਿੱਤੀ ਜਾਵੇਗੀ ਤੇ ਚਾਹਵਾਨ ਉਮੀਦਵਾਰ ਆਪਣਾ ਬਾਇਓਡਾਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਜਲੰਧਰ-144001 ਵਿਖੇ 5 ਫਰਵਰੀ 2025 ਸ਼ਾਮ 5.00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਸਿਵਲੀਅਨ ਨੂੰ ਵੀ ਵਿਚਾਰਿਆ ਜਾ ਸਕਦਾ ਹੈ। ਨਿਰਧਾਰਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।