IPL 2025 schedule: IPL-2025 ਦਾ ਸ਼ਡਿਊਲ ਜਾਰੀ, ਜਾਣੋ ਚੰਡੀਗੜ੍ਹ ‘ਚ ਕਿੰਨੇ ਹੋਣਗੇ ਮੈਚ

All Latest NewsNews FlashSports NewsTop BreakingTOP STORIES

 

IPL 2025 Full Schedule News : 22 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ 2025 ਕੋਲਕਾਤਾ ਵਿੱਚ ਸ਼ੁਰੂ ਹੋਵੇਗੀ। ਬੀਸੀਸੀਆਈ ਨੇ ਐਤਵਾਰ ਨੂੰ ਅਧਿਕਾਰਤ ਤੌਰ ‘ਤੇ 18ਵੇਂ ਸੀਜ਼ਨ ਦੇ ਸ਼ੈਡਿਊਲ ਦਾ ਐਲਾਨ ਕੀਤਾ।

ਈਡਨ ਗਾਰਡਨ ‘ਤੇ ਸ਼ੁਰੂਆਤੀ ਮੈਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਫਾਈਨਲ ਮੈਚ ਵੀ 25 ਮਈ ਨੂੰ ਵੋਇਸੀ ਗਰਾਊਂਡ ਵਿੱਚ ਹੋਵੇਗਾ। 13 ਸ਼ਹਿਰਾਂ ਵਿੱਚ 10 ਟੀਮਾਂ ਵਿਚਕਾਰ ਕੁੱਲ 74 ਮੈਚ ਖੇਡੇ ਜਾਣਗੇ।

25 ਮਈ ਨੂੰ ਹੋਵੇਗਾ ਫਾਈਨਲ ਮੁਕਾਬਲਾ

IPL ਦਾ ਸਭ ਤੋਂ ਵੱਡਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ 23 ਮਾਰਚ ਨੂੰ ਚੇਨਈ ਵਿੱਚ ਹੋਵੇਗਾ। ਇਸ ਤੋਂ ਬਾਅਦ 20 ਅਪ੍ਰੈਲ ਨੂੰ ਵੀ ਦੋਵੇਂ ਟੀਮਾਂ ਭਿੜਨਗੀਆਂ।

ਪੰਜਾਬ ਕਿੰਗਜ਼ ਦੇ 4 ਘਰੇਲੂ ਮੈਚ ਮੁੱਲਾਂਪੁਰ (ਚੰਡੀਗੜ੍ਹ) ਅਤੇ ਤਿੰਨ ਧਰਮਸ਼ਾਲਾ ਵਿੱਚ ਹੋਣਗੇ। ਕੁਆਲੀਫਾਇਰ-1 20 ਮਈ ਨੂੰ ਅਤੇ ਐਲੀਮੀਨੇਟਰ-2 21 ਮਈ ਨੂੰ ਹੈਦਰਾਬਾਦ ਵਿੱਚ ਹੋਵੇਗਾ। 23 ਮਈ ਨੂੰ ਕੁਆਲੀਫਾਈਰ 2 ਅਤੇ 25 ਮਈ ਨੂੰ ਫਾਈਨਲ ਮੁਕਾਬਲਾ ਹੋਵੇਗਾ।

ਨਾਕ-ਆਊਟ ਮੈਚ ਦੀਆਂ ਤਾਰੀਖਾਂ

20 ਮਈ- ਕੁਆਲੀਫਾਇਰ-1
21 ਮਈ- ਐਲੀਮੀਨੇਟਰ
23 ਮਈ- ਕੁਆਲੀਫਾਇਰ-2
25 ਮਈ- ਫਾਈਨਲ

ਖ਼ਬਰ ਸ੍ਰੋਤ- ਪੀਟੀਸੀ

 

Media PBN Staff

Media PBN Staff

Leave a Reply

Your email address will not be published. Required fields are marked *